ਰਾਏਪੁਰ- ਸਾਬਕਾ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਦੇ ਸਿਆਸਤ ਤੋਂ ਸੰਨਿਆਸ ਲੈਣ ਦੀ ਕੱਲ ਤੋਂ ਚੱਲ ਰਹੀਆਂ ਅਟਕਲਾਂ 'ਤੇ ਅੱਜ ਵਿਰਾਮ ਲੱਗ ਗਿਆ ਹੈ। ਕਾਂਗਰਸ ਨੇਤਾ ਅਲਕਾ ਲਾਂਬਾ ਨੇ ਸੋਨੀਆ ਗਾਂਧੀ ਦੀ ਮੌਜੂਦਗੀ 'ਚ ਇਸ ਗੱਲ ਦਾ ਖੰਡਨ ਕੀਤਾ। ਲਾਂਬਾ ਨੇ ਛੱਤੀਸਗੜ੍ਹ ਦੇ ਰਾਏਪੁਰ 'ਚ ਚੱਲ ਰਹੇ ਕਾਂਗਰਸ ਦੇ 85ਵੇਂ ਰਾਸ਼ਟਰੀ ਸੰਮੇਲਨ 'ਚ ਸੋਨੀਆ ਗਾਂਧੀ ਦੇ ਸੰਨਿਆਸ ਲੈਣ ਦਾ ਖੰਡਨ ਕਰਦਿਆਂ ਕਿਹਾ ਕਿ ਮੀਡੀਆ 'ਚ ਇਸ ਬਾਬਤ ਖ਼ਬਰਾਂ ਮਗਰੋਂ ਉਨ੍ਹਾਂ ਨੇ ਸੋਨੀਆ ਜੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਸਾਫ਼ ਕਿਹਾ ਕਿ ਉਹ ਸਿਆਸਤ ਤੋਂ ਪਿੱਛੇ ਨਹੀਂ ਹਟ ਰਹੀ ਹੈ, ਉਹ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਦੀ ਰਹੇਗੀ। ਉਨ੍ਹਾਂ ਹੱਸਦੇ ਹੋਏ ਕਿਹਾ ਕਿ ਉਹ ਨਾ ਕਦੇ ਰਿਟਾਇਰ ਹੋਈ ਸੀ ਅਤੇ ਨਾ ਕਦੇ ਹੋਵੇਗੀ।
ਇਹ ਵੀ ਪੜ੍ਹੋ- ਸੋਨੀਆ ਗਾਂਧੀ ਦਾ ਐਲਾਨ, 'ਭਾਰਤ ਜੋੜੋ ਯਾਤਰਾ' ਨਾਲ ਖ਼ਤਮ ਹੋ ਸਕਦੀ ਹੈ ਮੇਰੀ ਸਿਆਸੀ ਪਾਰੀ
ਸੋਨੀਆ ਭਾਸ਼ਣ ਦਿੰਦੇ ਸਮੇਂ ਭਾਵੁਕ ਹੋ ਗਈ ਸੀ। ਸੋਨੀਆ ਨੇ ਕਾਂਗਰਸ ਪ੍ਰਧਾਨ ਦੇ ਰੂਪ ਵਿਚ ਆਪਣੇ ਸਫ਼ਰ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਮੈਨੂੰ 1998 'ਚ ਪਹਿਲੀ ਵਾਰ ਪਾਰਟੀ ਪ੍ਰਧਾਨ ਦੇ ਰੂਪ 'ਚ ਅਹੁਦਾ ਸੰਭਾਲਣ ਦਾ ਸਨਮਾਨ ਮਿਲਿਆ ਸੀ। ਇਨ੍ਹਾਂ 25 ਸਾਲਂ ਵਿਚ ਸਾਡੀ ਪਾਰਟੀ ਨੂੰ ਕਈ ਪ੍ਰਾਪਤੀਆਂ ਦੇ ਨਾਲ-ਨਾਲ ਨਿਰਾਸ਼ਾ ਵੀ ਹੱਥ ਲੱਗੀ।
ਇਹ ਵੀ ਪੜ੍ਹੋ- NIA ਦੇ ਹੱਥੇ ਚੜ੍ਹਿਆ ਭਗੌੜਾ ਅੱਤਵਾਦੀ ਅਰਸ਼ਦੀਪ ਡੱਲਾ ਦਾ ਸਾਥੀ ਲੱਕੀ ਖੋਖਰ, 6 ਹੋਰ ਲੋਕਾਂ ਸਮੇਤ ਗ੍ਰਿਫ਼ਤਾਰ
ਸੋਨੀਆ ਗਾਂਧੀ ਨੇ ਕਿਹਾ ਸੀ ਕਿ 2004 ਅਤੇ 2009 'ਚ ਸਾਡੀ ਜਿੱਤ ਦੇ ਨਾਲ-ਨਾਲ ਡਾ. ਮਨਮੋਹਨ ਸਿੰਘ ਦੇ ਸਾਹਮਣੇ ਅਗਵਾਈ ਨੇ ਮੈਨੂੰ ਸੰਤੁਸ਼ਟੀ ਦਿੱਤੀ। ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੈ ਕਿ ਭਾਰਤ ਜੋੜੋ ਯਾਤਰਾ ਨਾਲ ਮੇਰੀ ਪਾਰੀ ਦੀ ਸਮਾਪਤੀ ਹੋ ਸਕੀ। ਮੀਡੀਆ ਦੇ ਇਕ ਹਲਕੇ ਤੋਂ ਉਨ੍ਹਾਂ ਦੇ ਇਸ ਕਥਨ ਨੂੰ ਉਨ੍ਹਾਂ ਦੇ ਸਿਆਸਤ ਤੋਂ ਸੰਨਿਆਸ ਦੇ ਸੰਕੇਤ ਦੇ ਰੂਪ 'ਚ ਮੰਨਦੇ ਹੋਏ ਖ਼ਬਰਾਂ ਆਈਆਂ ਸਨ।
ਨਿਤੀਸ਼ ਕੁਮਾਰ ਲਈ ਭਾਜਪਾ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ : ਸ਼ਾਹ
NEXT STORY