ਸ਼੍ਰੀਹਰੀਕੋਟਾ (ਵਾਰਤਾ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਛੋਟੇ ਸੈਟੇਲਾਈਟ ਲਾਂਚ ਵਹੀਕਲ (ਐੱਸ.ਐੱਸ.ਐੱਲ.ਵੀ.) ਨੇ ਸ਼ੁੱਕਰਵਾਰ ਸਵੇਰੇ ਆਪਣੀ ਤੀਜੀ ਅਤੇ ਆਖਰੀ ਵਿਕਾਸ ਉਡਾਣ 'ਚ ਨਵੀਨਤਮ ਧਰਤੀ ਨਿਰੀਖਣ ਉਪਗ੍ਰਹਿ EOS-8 ਅਤੇ ਇਕ ਯਾਤਰੀ ਸੈਟੇਲਾਈਟ ਨੂੰ ਇੱਥੇ ਸ਼ਾਰ ਰੇਂਜ ਤੋਂ ਰਵਾਨਾ ਕੀਤਾ। ਰਾਤ 02.47 ਵਜੇ ਸ਼ੁਰੂ ਹੋਈ 6.5 ਘੰਟੇ ਦੀ ਨਿਰਵਿਘਨ ਕਾਊਂਟਡਾਊਨ ਤੋਂ ਬਾਅਦ 175.5 ਕਿਲੋਗ੍ਰਾਮ EOS-08 ਅਤੇ ਇਕ ਯਾਤਰੀ ਉਪਗ੍ਰਹਿ SR-0 ਡੈਮੋਸੈਟ ਨੂੰ ਲਿਜਾਉਣ ਵਾਲਾ SSLV-D3, 09:17 ਵਜੇ ਪਹਿਲੇ ਲਾਂਚ ਪੈਡ ਤੋਂ ਰਵਾਨਾ ਹੋਇਆ। EOS-8 ਸੈਟੇਲਾਈਟ ਦਾ ਮਕਸਦ ਵਾਤਾਵਰਣ ਅਤੇ ਆਫ਼ਤ ਨੂੰ ਲੈ ਕੇ ਸਟੀਕ ਜਾਣਕਾਰੀ ਦੇਵੇਗਾ।
ਲਾਂਚ ਵਾਹਨ ਦੀ ਸ਼ਾਨਦਾਰ ਉਡਾਣ ਅਤੇ ਗਰਜ ਨਾਲ ਜ਼ਮੀਨ ਹਿੱਲ ਗਈ। ਮਿਸ਼ਨ ਕੰਟਰੋਲ ਸੈਂਟਰ ਦੇ ਵਿਗਿਆਨੀ ਉਡਾਣ ਦੀ ਦਿਸ਼ਾ 'ਤੇ ਤਿੱਖੀ ਨਜ਼ਰ ਰੱਖ ਰਹੇ ਹਨ। ਇਸ ਮੌਕੇ ਇਸਰੋ ਦੇ ਚੇਅਰਮੈਨ ਐੱਸ. ਸੋਮਨਾਥ ਅਤੇ ਇਸਰੋ ਦੇ ਸੀਨੀਅਰ ਵਿਗਿਆਨੀ ਉਡਾਣ ਦੀ ਨਿਗਰਾਨੀ ਕਰ ਰਹੇ ਹਨ। 34 ਮੀਟਰ ਲੰਬਾ SSLV-D3, 120 ਟਨ ਭਾਰ ਦੇ ਨਾਲ ਦੋ ਪੇਲੋਡ ਲੈ ਗਿਆ। ਇਸ ਨੇ ਠੀਕ ਤੈਅ ਸਮੇਂ 'ਤੇ ਸੰਤਰੀ ਧੂੰਏਂ ਨਾਲ ਉਡਾਣ ਭਰੀ। ਦਰਸ਼ਕ ਗੈਲਰੀ 'ਚ ਮੌਜੂਦ ਸੈਂਕੜੇ ਦਰਸ਼ਕਾਂ ਨੇ ਇਸ ਨੂੰ ਦੇਖਿਆ। ਉਡਾਣ ਭਰਨ ਦੇ ਲਗਭਗ 17 ਮਿੰਟ ਬਾਅਦ, EOS-08 ਸੈਟੇਲਾਈਟ ਅਤੇ ਸਪੇਸ ਕਿਡਜ਼ ਇੰਡੀਆ ਦੁਆਰਾ ਵਿਕਸਿਤ 0.2 ਕਿਲੋਗ੍ਰਾਮ SR-0 ਡੈਮੋਸੈਟ ਨੂੰ ਭੂਮੱਧ ਰੇਖਾ ਵੱਲ 37.4 ਡਿਗਰੀ ਦੇ ਝੁਕਾਅ ਦੇ ਨਾਲ 475 ਕਿਲੋਮੀਟਰ ਦੇ ਗੋਲ ਚੱਕਰ 'ਚ ਰੱਖਿਆ ਜਾਵੇਗਾ। ਇਸਰੋ ਨੇ ਪਹਿਲੇ ਮਿਸ਼ਨ ਨੂੰ ਵੀਰਵਾਰ ਲਈ ਤੈਅ ਕੀਤਾ ਸੀ ਪਰ ਇਸ ਨੂੰ ਸ਼ੁੱਕਰਵਾਰ ਲਈ ਮੁੜ ਤੈਅ ਕੀਤਾ। ਦੱਸਿਆ ਗਿਆ ਹੈ ਕਿ ਇਹ ਮਿਸ਼ਨ SSLV ਵਿਕਾਸ ਪ੍ਰਾਜੈਕਟ ਨੂੰ ਪੂਰਾ ਕਰਦਾ ਹੈ ਅਤੇ ਭਾਰਤੀ ਉਦਯੋਗ ਅਤੇ NSIL ਦੁਆਰਾ ਸੰਚਾਲਨ ਮਿਸ਼ਨਾਂ ਨੂੰ ਸਮਰੱਥ ਬਣਾਉਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੋਲਕਾਤਾ ਰੇਪ ਤੇ ਮਰਡਰ ਕੇਸ ਪੀੜਤਾ ਦੇ ਪਿਤਾ ਦਾ ਦਰਦ, ਕਿਹਾ-ਪੈਸੇ ਨਾਲ ਨਹੀਂ, ਇਨਸਾਫ਼ ਨਾਲ ਮਿਲੇਗੀ ਤਸੱਲੀ
NEXT STORY