ਕੋਲਕਾਤਾ (ਇੰਟ.)- ਪੱਛਮੀ ਬੰਗਾਲ ਦੇ ਸੰਦੇਸ਼ਖਾਲੀ ਕਾਂਡ ’ਚ ਹੁਣ ਨਵਾਂ ਮੋੜ ਆ ਗਿਆ ਹੈ। ਇਕ ਸਟਿੰਗ ਆਪ੍ਰੇਸ਼ਨ ਦੌਰਾਨ ਰਿਕਾਰਡ ਕੀਤੇ ਗਏ 32 ਮਿੰਟ 43 ਸੈਕਿੰਡ ਦੇ ਵੀਡੀਓ ਨੇ ਪੱਛਮੀ ਬੰਗਾਲ ਦੀ ਸਿਆਸਤ ’ਚ ਹਲਚਲ ਮਚਾ ਦਿੱਤੀ ਹੈ।
ਵੀਡੀਓ ’ਚ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸੰਦੇਸ਼ਖਾਲੀ ’ਚ ਰੋਸ ਪ੍ਰਦਰਸ਼ਨ ਕਰ ਰਹੀਆਂ ਔਰਤਾਂ ’ਤੇ ਅੱਤਿਆਚਾਰ ਦੇ ਦੋਸ਼ ਝੂਠੇ ਤੇ ਮਨਘੜਤ ਹਨ। ਸਾਰਾ ਮਾਮਲਾ ਭਾਜਪਾ ਨੇ ਰਚਿਆ ਹੈ। ਸਟਿੰਗ ਅਨੁਸਾਰ ਸੰਦੇਸ਼ਖਾਲੀ ਦੇ ਇੱਕ ਸਥਾਨਕ ਭਾਜਪਾ ਨੇਤਾ ਕਿਆਲ ਨੇ ਵੀਡੀਓ ’ਚ ਕਥਿਤ ਤੌਰ ’ਤੇ ਇਸ ਗੱਲ ਨੂੰ ਮੰਨਿਆ ਹੈ।
ਇਹ ਵੀ ਪੜ੍ਹੋ- ਨਵਜੋਤ ਸਿੰਘ ਸਿੱਧੂ ਨੇ ਪਤਨੀ ਦੀ ਸਿਹਤ ਬਾਰੇ ਦਿੱਤੀ ਅਪਡੇਟ, ਦੱਸਿਆ- '70 ਟਾਂਕੇ ਖੋਲ੍ਹ ਦਿੱਤੇ ਗਏ ਨੇ ਤੇ ਜ਼ਖ਼ਮ...'
ਮਮਤਾ ਬੈਨਰਜੀ ਗੁੱਸੇ ’ਚ
ਵੀਡੀਓ ਦੇ ਸਾਹਮਣੇ ਆਉਂਦੇ ਹੀ ਤ੍ਰਿਣਮੂਲ ਦੀ ਸੁਪਰੀਮੋ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਗੁੱਸੇ ’ਚ ਆ ਗਈ। ਆਪਣੇ ਟਵੀਟ ’ਚ ਮਮਤਾ ਨੇ ਸਿੱਧਾ ਭਾਜਪਾ ਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਮਾਤਾ ਬੈਨਰਜੀ ਨੇ ‘ਐਕਸ’ ’ਤੇ ਕਿਹਾ ਕਿ ਸੰਦੇਸ਼ਖਾਲੀ ਦਾ ਸਟਿੰਗ ਵੀਡੀਓ ਹੈਰਾਨ ਕਰਨ ਵਾਲਾ ਹੈ। ਇਸ ਵੀਡੀਓ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ਅੰਦਰ ਨਫਰਤ ਕਿੰਨੀ ਡੂੰਘੀ ਹੈ। ਬੰਗਾਲੀ-ਵਿਰੋਧੀ ਲੋਕਾਂ ਨੇ ਬੰਗਾਲ ਦੀ ਅਗਾਂਹਵਧੂ ਸੋਚ ਤੇ ਸੱਭਿਆਚਾਰ ਪ੍ਰਤੀ ਆਪਣੀ ਨਫ਼ਰਤ ਨਾਲ ਸਾਡੇ ਸੂਬੇ ਨੂੰ ਹਰ ਸੰਭਵ ਪੱਧਰ ’ਤੇ ਬਦਨਾਮ ਕਰਨ ਦੀ ਸਾਜ਼ਿਸ਼ ਰਚੀ।
ਭਾਜਪਾ ਨੇ ਦਿੱਤਾ ਸਪੱਸ਼ਟੀਕਰਨ
ਭਾਜਪਾ ਦੇ ਬਸ਼ੀਰਹਾਟ ਸੰਗਠਨ ਦੇ ਜ਼ਿਲਾ ਉਪ ਪ੍ਰਧਾਨ ਵਿਵੇਕ ਰਾਏ ਨੇ ਦਾਅਵਾ ਕੀਤਾ ਕਿ ਕਿਆਲ ਮਾਨਸਿਕ ਤੌਰ ’ਤੇ ਠੀਕ ਨਹੀਂ ਹੈ। ਇਸ ਤੋਂ ਪਹਿਲਾਂ ਵੀ ਉਸ ਵਿਰੁੱਧ ਕਈ ਸ਼ਿਕਾਇਤਾਂ ਮਿਲ ਚੁੱਕੀਆਂ ਹਨ। ਕੁਝ ਸਾਲ ਪਹਿਲਾਂ ਇਕ ਘਟਨਾ ਪਿੱਛੋਂ ਤ੍ਰਿਣਮੂਲ ਦੇ ਲੋਕਾਂ ਨੇ ਉਸ ਦੀ ਕੁੱਟਮਾਰ ਕੀਤੀ ਸੀ। ਸੂਬਾਈ ਭਾਜਪਾ ਦੇ ਬੁਲਾਰੇ ਤਰੁਣ ਜੋਤੀ ਨੇ ਸਾਹਮਣੇ ਆਈ ਵੀਡੀਓ ’ਤੇ ਸਿੱਧੇ ਤੌਰ 'ਤੇ ਕੋਈ ਟਿੱਪਣੀ ਨਹੀਂ ਕੀਤੀ ਪਰ ਕਿਹਾ ਕਿ ਤ੍ਰਿਣਮੂਲ ਹਰ ਚੀਜ਼ ’ਚ ਯੋਜਨਾਬੱਧ ਪ੍ਰੋਗਰਾਮ ਵੇਖਦੀ ਹੈ।
ਇਹ ਵੀ ਪੜ੍ਹੋ- ਇਨਸਾਨੀਅਤ ਹੋਈ ਸ਼ਰਮਸਾਰ ! ਕੁਆਰੀ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਫ਼ਿਰ ਲਿਫ਼ਾਫੇ 'ਚ ਪਾ ਕੇ ਸੜਕ 'ਤੇ ਸੁੱਟਿਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁੰਛ 'ਚ ਏਅਰਫੋਰਸ ਦੇ ਕਾਫ਼ਿਲੇ 'ਤੇ ਅੱਤਵਾਦੀ ਹਮਲਾ, 1 ਜਵਾਨ ਸ਼ਹੀਦ ਤੇ 4 ਜ਼ਖ਼ਮੀ
NEXT STORY