ਰੇਵਾੜੀ (ਯੋਗੇਂਦਰ ਸਿੰਘ)- ਦੇਸ਼ ’ਚ ਜੋ ਹਾਲਾਤ ਹਨ ਉਸ ਨੇ ਖੁਦ ਹੀ ਤੀਸਰੇ ਮੋਰਚੇ ਦੇ ਗਠਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਤੀਸਰੇ ਮੋਰਚੇ ਦਾ ਨੇਤਾ ਕੌਣ ਹੋਵੇਗਾ, ਕੌਣ ਇਸ ਦੀ ਅਗਵਾਈ ਕਰੇਗਾ, ਇਸ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੈ। ਦੇਸ਼ ਦੇ ਉੱਜਵਲ ਭਵਿੱਖ ਲਈ ਤੀਜਾ ਮੋਰਚਾ ਸਮੇਂ ਦੀ ਮੰਗ ਹੈ। ਤੀਸਰੇ ਮੋਰਚੇ ’ਚ ਰਾਹੁਲ ਗਾਂਧੀ ਦੀ ਭੂਮਿਕਾ ਕੀ ਹੋਵੇਗੀ ਅਤੇ ਕੀ ਉਹ ਇਸ ’ਚ ਲੀਡ ਕਰਨਗੇ, ਇਸ ਦਾ ਫੈਸਲਾ ਆਉਣ ਵਾਲਾ ਸਮਾਂ ਹੀ ਕਰੇਗਾ। ਇਹ ਗੱਲ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਨੇ ਰੇਵਾੜੀ ’ਚ ਆਯੋਜਿਤ ਇਕ ਸਮਾਗਮ ਦੌਰਾਨ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਹੀ ।
ਜੀਂਦ ’ਚ 25 ਸਤੰਬਰ ਨੂੰ ਹੋਣ ਵਾਲੀ ਇਨੈਲੋ ਦੀ ਰੈਲੀ ਨੂੰ ਸਫਲ ਬਣਾਉਣ ਲਈ ਸਾਬਕਾ ਮੁੱਖ ਮੰਤਰੀ ਚੌਟਾਲਾ ਪੂਰੇ ਸੂਬੇ ’ਚ ਦੌਰਾ ਕਰ ਕੇ ਪਾਰਟੀ ਵਰਕਰਾਂ ਨੂੰ ਇਸ ’ਚ ਸ਼ਾਮਲ ਹੋਣ ਦਾ ਸੱਦਾ ਦੇ ਰਹੇ ਹਨ। ਜਿਸ ਤਰ੍ਹਾਂ ਨਾਲ ਇਨੈਲੋ ਸੁਪਰੀਮੋ ਚੌਟਾਲਾ, ਅਭੈ ਸਿੰਘ ਜੀਂਦ ਰੈਲੀ ਨੂੰ ਲੈ ਕੇ ਪਸੀਨਾ ਵਹਾ ਰਹੇ ਹਨ, ਉਸ ਤੋਂ ਤਾਂ ਲੱਗਦਾ ਹੈ ਕਿ ਜੀਂਦ ਦੀ ਰੈਲੀ ’ਚ ਵਿਰੋਧੀ ਧਿਰ ਦੇ ਮਸ਼ਹੂਰ ਚਿਹਰੇ ਵੀ ਸ਼ਿਰਕਤ ਕਰਨਗੇ ਅਤੇ ਉਥੇ ਹੀ ਤੀਸਰੇ ਮੋਰਚੇ ਦੇ ਗਠਨ ਦਾ ਮੰਥਨ ਹੋਵੇਗਾ। ਮੋਰਚੇ ’ਚ ਕਿਹੜੇ-ਕਿਹੜੇ ਦਲ ਅਤੇ ਨੇਤਾ ਸ਼ਾਮਲ ਹੋਣਗੇ, ਇਸ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਇਸ ਦੀ ਤਸਵੀਰ ਵੀ ਛੇਤੀ ਸਾਫ਼ ਹੋ ਜਾਵੇਗੀ। ਇਸ ਦੇ ਲਈ ਇਨੈਲੋ ਨੇ ਉਨ੍ਹਾਂ ਸਾਰੇ ਵੱਡੇ ਨੇਤਾਵਾਂ ਨੂੰ ਵੀ ਸੱਦਾ ਦਿੱਤਾ ਹੈ ਜੋ ਕਦੇ ਲੋਕ ਦਲ ਦਾ ਹਿੱਸਾ ਰਹੇ ਹਨ।
ਰੇਵਾੜੀ ਵਿਚ ਚੌਟਾਲਾ ਨੇ ਪ੍ਰਦੇਸ਼ ਸਰਕਾਰ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਇਨੈਲੋ ਸਰਕਾਰ ’ਚ ਕਾਂਡ ਨਹੀਂ ਹੋਏ ਸਗੋਂ ਕਾਂਡ ਤਾਂ ਇਸ ਸਰਕਾਰ ਵਿਚ ਹੋ ਰਹੇ ਹਨ। ਤਾਜ਼ਾ ਕਾਂਡ ਕਰਨਾਲ ’ਚ ਹੋਇਆ ਹੈ, ਜਿਸ ਵਿਚ ਕਿਸਾਨ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖਮੀ ਹੋਏ। ਚੌਟਾਲਾ ਨੇ ਕਿਸਾਨ ਅੰਦੋਲਨ ਲਈ ਵੀ ਸਰਕਾਰ ਨੂੰ ਹੀ ਦੋਸ਼ੀ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੇ ਅੜੀਅਲ ਰਵੱਈਏ ਕਾਰਨ ਹੀ ਅੱਜ ਮਾਹੌਲ ਖਰਾਬ ਹੈ ਅਤੇ 9 ਮਹੀਨੇ ਤੋਂ ਵੱਧ ਸਮੇਂ ਤੋਂ ਕਿਸਾਨ ਸੜਕਾਂ ’ਤੇ ਹਨ। ਇਸ ਦੇ ਬਾਵਜੂਦ ਸਰਕਾਰ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਸਗੋਂ ਉਨ੍ਹਾਂ ਦਾ ਦਮਨ ਕਰਨ ਵਿਚ ਲੱਗੀ ਹੈ। ਓਧਰ ਵਰਕਰਾਂ ਦਾ ਉਤਸ਼ਾਹ ਵਧਾਉਂਦੇ ਹੋਏ ਚੌਟਾਲਾ ਨੇ ਕਿਹਾ ਕਿ ਆਉਣ ਵਾਲਾ ਸਮਾਂ ਫਿਰ ਇਨੈਲੋ ਦਾ ਹੈ ਅਤੇ ਇਸ ਲਈ ਸਾਰਿਆਂ ਨੂੰ ਹੁਣ ਤੋਂ ਹੀ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ।
ਕੋਰੋਨਾ ਤੋਂ ਮਿਲੀ ਥੋੜ੍ਹੀ ਰਾਹਤ, ਦੇਸ਼ ’ਚ 30 ਹਜ਼ਾਰ ਤੋਂ ਘੱਟ ਰਹੀ ਨਵੇਂ ਮਾਮਲਿਆਂ ਦੀ ਗਿਣਤੀ
NEXT STORY