ਆਲੀਰਾਜਪੁਰ, (ਏਜੰਸੀ)-ਮੱਧ ਪ੍ਰਦੇਸ਼ ਦੇ ਆਦਿਵਾਸੀ ਬਹੁਗਿਣਤੀ ਆਲੀਰਾਜਪੁਰ ਜ਼ਿਲੇ ਦੇ ਇਕ ਕਮਿਊਨਿਟੀ ਹੈਲਥ ਸੈਂਟਰ ਵਿਚ ਮਰੀਜ਼ਾਂ ਦੇ ਬਿਸਤਰੇ ’ਤੇ ਆਵਾਰਾ ਕੁੱਤੇ ਦੇ ਸੌਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਇਸ ਸਰਕਾਰੀ ਹਸਪਤਾਲ ਦੇ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਚੰਦਰਸ਼ੇਖਰ ਆਜ਼ਾਦ ਨਗਰ ਦੇ ਕਮਿਊਨਿਟੀ ਹੈਲਥ ਸੈਂਟਰ ਦੀ ਹੈ, ਜਿੱਥੇ ਸੋਮਵਾਰ ਨੂੰ ਇਕ ਆਵਾਰਾ ਕੁੱਤਾ ਜਨਰਲ ਵਾਰਡ ਵਿਚ ਮਰੀਜ਼ਾਂ ਦੇ ਬਿਸਤਰੇ ’ਤੇ ਸੁੱਤਾ ਮਿਲਿਆ।
ਇੰਚਾਰਜ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ (ਸੀ. ਐੱਮ. ਐੱਪ. ਓ.) ਡਾ. ਪ੍ਰਕਾਸ਼ ਪਟੇਲ ਨੇ ਦੱਸਿਆ ਕਿ ਮੈਂ ਇਸ ਘਟਨਾ ਸਬੰਧੀ ਬਲਾਕ ਮੈਡੀਕਲ ਅਧਿਕਾਰੀ (ਬੀ. ਐੱਮ. ਓ.) ਨਾਲ ਗੱਲ ਕੀਤੀ ਹੈ। ਬੀ. ਐੱਮ. ਓ. ਨੇ ਮੈਨੂੰ ਦੱਸਿਆ ਕਿ ਸੂਚਨਾ ਮਿਲਣ ’ਤੇ ਕੁੱਤੇ ਨੂੰ ਕਮਿਊਨਿਟੀ ਹੈਲਥ ਸੈਂਟਰ ਤੋਂ ਬਾਹਰ ਕਰ ਦਿੱਤਾ ਗਿਆ ਸੀ। ਪਟੇਲ ਨੇ ਦੱਸਿਆ ਕਿ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਸਬੰਧਤ ਕਰਮਚਾਰੀਆਂ ਨੂੰ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ।
ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ ਨਾਬਾਲਗ ਪੀੜਤਾ ਨੂੰ ਕੋਰਟ ਨੇ ਗਰਭਪਾਤ ਦੀ ਦਿੱਤੀ ਮਨਜ਼ੂਰੀ
NEXT STORY