ਸ਼ਿਮਲਾ (ਏਜੰਸੀ)- ਹਿਮਾਚਲ ਪ੍ਰਦੇਸ਼ ਸਰਕਾਰ ਨੇ ਵੀਰਵਾਰ ਨੂੰ ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ 'ਚ ਤਿੰਨ ਸਹਾਇਕ ਪ੍ਰੋਫੈਸਰਾਂ ਨੂੰ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਅੱਗੇ ਨੌਕਰੀ 'ਤੇ ਹੀ ਰੋਕ ਲਗਾ ਦਿੱਤੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਇਹ ਕਾਰਵਾਈ ਸ਼ਿਮਲਾ ਦੇ ਲੋਹਾਰਬ ਸਥਿਤ ਜਵਾਹਰ ਲਾਲ ਨਹਿਰੂਸਰਕਾਰੀ ਲਲਿਤ ਕਲਾ ਕਾਲਜ 'ਚ ਕਥਕ ਡਾਂਸ ਦੇ ਸਹਾਇਕ ਪ੍ਰੋਫੈਸਰ ਪਵਨ ਕੁਮਾਰ, ਹਮੀਰਪੁਰ ਜ਼ਿਲ੍ਹੇ ਦੇ ਨਾਦੌਨ ਸਥਿਤ ਸਿਧਾਰਥ ਸਰਕਾਰੀ ਕਾਲਜ 'ਚ ਰਸਾਇਣ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਡਾ. ਅਨਿਲ ਕੁਮਾਰ ਅਤੇ ਸ਼ਿਮਲਾ ਦੇ ਚੌੜਾ ਮੈਦਾਨ ਸਥਿਤ ਰਾਜੀਵ ਗਾਂਧੀ ਸਰਕਾਰੀ ਡਿਗਰੀ ਕਾਲਜ 'ਚ ਸਹਾਇਕ ਪ੍ਰੋਫੈਸਰ ਡਾ. ਵੀਰੇਂਦਰ ਸ਼ਰਮਾ 'ਤੇ ਕੀਤੀ ਹੈ।
ਸਹਾਇਕ ਪ੍ਰੋਫੈਸਰ ਪਵਨ ਕੁਮਾਰ 'ਤੇ ਇਕ ਵਿਦਿਆਰਥਣ ਨੇ ਜਨਵਰੀ 2024 'ਚ 7 ਮਹੀਨਿਆਂ ਤੱਕ ਲਗਾਤਾਰ ਜਿਨਸੀ ਸ਼ੋਸ਼ਣ ਕਰਨ ਅਤੇ ਉਸ ਨੂੰ ਆਪਣੇ ਘਰ ਲਿਜਾਉਣ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਨੂੰ 31 ਅਗਸਤ 2024 ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਉੱਥੇ ਹੀ ਸਿਧਾਰਥ ਸਰਕਾਰੀ ਕਾਲਜ ਦੇ ਡਾ. ਅਨਿਲ ਕੁਮਾਰ 'ਤੇ ਨਵੰਬਰ 2024 'ਚ ਇਕ ਵਿਦਿਆਰਥਣ ਨੇ ਪ੍ਰੈਕਟੀਕਲ ਜਮਾਤ ਦੌਰਾਨ ਵਾਰ-ਵਾਰ ਗਲਤ ਤਰੀਕੇ ਨਾਲ ਛੂਹਣ ਦਾ ਦੋਸ਼ ਲਗਾਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ 27 ਨਵੰਬਰ 2024 ਨੂੰ ਮੁਅੱਤਲ ਕੀਤਾ ਗਿਆ ਸੀ। ਇਸ ਤੋਂ ਇਲਾਵਾ ਦਸੰਬਰ 2021 'ਚ ਇਕ ਵਿਦਿਆਰਥਣ ਵਲੋਂ ਡਾ. ਵੀਰੇਂਦਰ ਸ਼ਰਮਾ 'ਤੇ ਗਲਤ ਸੰਦੇਸ਼ ਭੇਜਣ ਅਤੇ ਛੇੜਛਾੜ ਦੇ ਦੋਸ਼ ਲਗਾਏ ਗਏ ਸਨ। ਜਾਂਚ 'ਚ ਦੋਸ਼ੀ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਸ ਸੰਬੰਧ 'ਚ ਵੀਰਵਾਰ ਨੂੰ ਜਾਰੀ ਆਦੇਸ਼ ਅਨੁਸਾਰ, ਸ਼ਿਕਾਇਤਾਂ ਦੇ ਆਧਾਰ 'ਤੇ, ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਦੋਸ਼ੀ ਸਹਾਇਕ ਪ੍ਰੋਫੈਸਰਾਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ 'ਤੇ ਸਰਕਾਰੀ ਖੇਤਰ 'ਚ ਅੱਗੇ ਹੋਰ ਨੌਕਰੀ ਕਰਨ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲੱਗ ਗਿਆ ਲਾਕਡਾਊਨ! ਇਜ਼ਰਾਈਲ ਪ੍ਰਸ਼ਾਸਨ ਨੇ ਜਾਰੀ ਕੀਤਾ ਅਲਰਟ
NEXT STORY