ਮੈਂਗਲੁਰੂ- ਸਾਂਵਲੇ ਰੰਗ ਨੂੰ ਲੈ ਕੇ ਲਗਾਤਾਰ ਮਿਲ ਰਹੇ ਤਾਅਨਿਆਂ ਤੋਂ ਦੁਖੀ ਹੋ ਕੇ ਇਕ ਵਿਦਿਆਰਥਣ ਨੇ ਆਪਣੇ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦਰਅਸਲ B.A ਦੂਜੇ ਸਾਲ ਦੀ ਇਕ ਵਿਦਿਆਰਥਣ ਨੇ ਤਾਲਾਪਾਡੀ ਦੇ ਕਿਨਿਆ ਵਿਖੇ ਆਪਣੇ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਸ਼੍ਰੇਆ (19) ਵਜੋਂ ਹੋਈ ਹੈ। ਵਿਦਿਆਰਥਣ ਜੋ ਕਿ ਸਿਰ ਦਰਦ ਤੋਂ ਪੀੜਤ ਸੀ, ਕਥਿਤ ਤੌਰ 'ਤੇ ਮਾਨਸਿਕ ਤਣਾਅ 'ਚੋਂ ਗੁਜ਼ਰ ਰਹੀ ਸੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਨੂੰ ਵਾਪਰੀ। ਉਨ੍ਹਾਂ ਮੁਤਾਬਕ ਸ਼੍ਰੇਆ ਦੇ ਕਮਰੇ 'ਚੋਂ ਇਕ ਸੁਸਾਈਡ ਨੋਟ ਮਿਲਿਆ ਹੈ, ਜਿਸ ਵਿਚ ਉਸ ਨੇ ਲਿਖਿਆ ਹੈ ਕਿ ਉਸ ਦੀ ਸਾਂਵਲੇ ਰੰਗ ਕਾਰਨ ਉਸ ਨੂੰ ਤਾਹਨੇ ਮਾਰੇ ਜਾਂਦੇ ਸਨ।
ਇਹ ਵੀ ਪੜ੍ਹੋ- ਆਖ਼ਰੀ ਸਫ਼ਰ... ! ਹਾਈਵੇਅ 'ਤੋਂ ਪਲਟੀਆਂ ਖਾਂਦੀ ਹੇਠਾਂ ਆ ਡਿੱਗੀ ਸਵਾਰੀਆਂ ਨਾਲ ਭਰੀ ਡਬਲ ਡੈੱਕਰ ਬੱਸ
ਉਸ ਨੇ ਸੁਸਾਈਡ ਨੋਟ ਵਿਚ ਇਹ ਵੀ ਲਿਖਿਆ ਕਿ ਉਸ ਨੂੰ ਕੋਈ ਪਿਆਰ ਨਹੀਂ ਕਰਦਾ ਅਤੇ ਉਸ ਦੇ ਪਰਿਵਾਰ ਨੂੰ ਉਸ ਦੀ ਵਜ੍ਹਾ ਤੋਂ ਪਰੇਸ਼ਾਨੀ ਹੋ ਰਹੀ ਹੈ। ਅਖ਼ੀਰ ਉਸ ਨੂੰ ਹੁਣ ਨਹੀਂ ਜਿਊਣਾ ਚਾਹੀਦਾ। ਪੁਲਸ ਮੁਤਾਬਕ ਉਸ ਨੇ ਆਪਣੇ ਕਮਰੇ ਦੀ ਅਲਮਾਰੀ 'ਤੇ ਇਹ ਵੀ ਲਿਖਿਆ ਸੀ ਕਿ ਮੈਨੂੰ ਇਹ ਪੀੜ੍ਹੀ ਪਸੰਦ ਨਹੀਂ, ਇਸ ਲਈ ਮੈਂ ਖੁਦਕੁਸ਼ੀ ਕਰਨ ਦਾ ਫ਼ੈਸਲਾ ਕੀਤਾ।
ਇਹ ਵੀ ਪੜ੍ਹੋ- ਜਸ਼ਨ ਬਣ ਗਿਆ ਜ਼ਿੰਦਗੀ ਦਾ ਆਖ਼ਰੀ ਦਿਨ, ਵਾਟਰ ਪਾਰਕ 'ਚ ਡੁੱਬਣ ਨਾਲ ਨੌਜਵਾਨ ਦੀ ਮੌਤ
ਇਹ ਵੀ ਪਤਾ ਲੱਗਾ ਹੈ ਕਿ ਉਹ ਆਪਣੇ ਪਹਿਲੇ ਸਮੈਸਟਰ ਵਿਚ ਦੋ ਵਿਸ਼ਿਆਂ ਵਿਚ ਫੇਲ੍ਹ ਹੋ ਗਈ ਸੀ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਸ਼੍ਰੇਆ ਇਕ ਸ਼ਾਂਤ ਕੁੜੀ ਸੀ ਅਤੇ ਦੂਜਿਆਂ ਨਾਲ ਘੱਟ ਹੀ ਗੱਲਬਾਤ ਕਰਦੀ ਸੀ। ਉਹ ਮੈਂਗਲੁਰੂ ਦੇ ਇਕ ਨਿੱਜੀ ਕਾਲਜ ਦੀ ਵਿਦਿਆਰਥਣ ਸੀ। ਪੁਲਸ ਨੇ ਕੁੜੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਲਕੇ ਸ਼ੁਰੂ ਹੋਵੇਗੀ ਸ਼੍ਰੀ ਜਗਨਨਾਥ ਰੱਥ ਯਾਤਰਾ, ਲੱਖਾਂ ਦੀ ਗਿਣਤੀ 'ਚ ਆਉਣਗੇ ਲੋਕ, ਸੁਰੱਖਿਆਂ ਦੇ ਕੀਤੇ ਸਖ਼ਤ ਪ੍ਰਬੰਧ
NEXT STORY