ਇਲਾਹਾਬਾਦ— ਇੱਥੇ ਦੀ ਇਕ ਵਿਦਿਆਰਥਣ ਨੇ ਛੇੜਖਾਨੀ ਤੋਂ ਪਰੇਸ਼ਾਨ ਹੋ ਕੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਟਵਿੱਟਰ 'ਤੇ ਟਵੀਟ ਕਰਕੇ ਮਦਦ ਦੀ ਅਪੀਲ ਕੀਤੀ ਹੈ। ਜਿਸ ਕਰਕੇ ਸੀ.ਐੱਮ. ਦਫਤਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤਰੁੰਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਇਸ ਆਦੇਸ਼ ਤੋਂ ਬਾਅਦ ਪੁਲਸ ਜਲਦੀ ਹੀ ਐਕਸ਼ਨ ਲਿਆ ਹੈ ਅਤੇ ਵਿਦਿਆਰਥਣ ਦੀ ਤਹਿਰੀਰ 'ਤੇ ਸਿਵਲ ਲਾਈਨ ਥਾਣਾ 'ਚ ਸਿਧਾਰਥ ਉਰਫ ਸੋਨੂੰ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਸਿਵਲ ਲਾਈਨ ਇਲਾਕੇ ਦਾ ਰਹਿਣ ਵਾਲਾ ਸਿਧਾਰਥ ਉਰਫ ਸੋਨੂੰ ਕਾਫੀ ਸਮੇਂ ਤੋਂ ਮਫੋਰਡਗੰਜ ਦੀ ਰਹਿਣ ਵਾਲੀ ਵਿਦਿਆਰਥਣ ਨੂੰ ਪਰੇਸ਼ਾਨ ਕਰ ਰਿਹਾ ਸੀ। ਲੜਕੀ ਵਲੋਂ ਰੋਕੇ ਜਾਣ 'ਤੇ ਅੱਗੋ ਉਸ ਨੂੰ ਬਦਨਾਮ ਕਰਨ ਦੀ ਧਮਕੀ ਦਿੰਦਾ ਸੀ।
ਦੋਸ਼ੀ ਦੀ ਹਰਕਤ ਤੋਂ ਤੰਗ ਆ ਕੇ ਵਿਦਿਆਰਥਣ ਨੇ ਮੁੱਖਮੰਤਰੀ ਦਫ਼ਤਰ 'ਚ ਆਪਣੀ ਪਰੇਸ਼ਾਨੀ ਨੂੰ ਟਵੀਟ ਕਰਕੇ ਦੱਸਿਆ। ਉੱਥੇ ਦੋਸ਼ੀ ਦੇ ਖਿਲਾਫ ਕਾਰਵਾਈ ਦਾ ਆਦੇਸ਼ ਜਾਰੀ ਕਰ ਦਿੱਤਾ ਹੈ। ਫਿਲਹਾਲ ਹੁਣ ਤੱਕ ਦੋਸ਼ੀ ਨੌਜਵਾਨ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਪੁਲਸ ਦਾ ਦਾਅਵਾ ਹੈ ਕਿਤ ਦੋਸ਼ੀ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਕਸ਼ਮੀਰ 'ਚ ਤਬਾਹ ਹੋਇਆ ਟੂਰਿਸਟ ਸੀਜ਼ਨ, ਪੈਸਾ ਕਮਾਉਣ ਖਾਤਰ ਕਰ ਰਹੇ ਹਨ ਪੱਥਰਬਾਜ਼ੀ
NEXT STORY