ਨਵੀਂ ਦਿੱਲੀ- ਮੱਧ ਪ੍ਰਦੇਸ਼ ਦੇ ਮੰਤਰੀ ਕੁੰਵਰ ਵਿਜੇ ਸ਼ਾਹ ਵੱਲੋਂ ਕਰਨਲ ਸੋਫੀਆ ਕੁਰੈਸ਼ੀ ਵਿਰੁੱਧ ਦਿੱਤੇ ਗਏ ਵਾਦ-ਵਿਵਾਦ ਵਾਲੇ ਬਿਆਨ ’ਤੇ ਸੁਪਰੀਮ ਕੋਰਟ ਨੇ ਸਖ਼ਤ ਨਾਰਾਜ਼ਗੀ ਪ੍ਰਗਟਾਈ ਹੈ। ਸੋਮਵਾਰ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਮੰਤਰੀ ਵਿਜੇ ਸ਼ਾਹ ਨੂੰ ਝਾ਼ੜ ਪਾਈ ਤੇ ਕਿਹਾ ਕਿ ਤੁਸੀਂ ਸਾਡੇ ਸਬਰ ਦੀ ਪਰਖ ਕਰ ਰਹੇ ਹੋ। ਅਦਾਲਤ ਨੇ ਸੁਣਵਾਈ ਦੌਰਾਨ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਸਾਨੂੰ ਵਿਜੇ ਸ਼ਾਹ ਦੇ ਇਰਾਦਿਆਂ ’ਤੇ ਸ਼ੱਕ ਹੈ। ਕੀ ਵਿਜੇ ਨੇ ਹੁਣ ਤੱਕ ਆਪਣੇ ਬਿਆਨ ਲਈ ਜਨਤਕ ਤੌਰ ’ਤੇ ਮੁਆਫੀ ਮੰਗੀ ਹੈ?
ਅਦਾਲਤ ਨੇ ਐੱਸ.ਆਈ.ਟੀ. (ਵਿਸ਼ੇਸ਼ ਜਾਂਚ ਟੀਮ) ਨੂੰ ਪੁੱਛਿਆ ਕਿ ਵਿਜੇ ਸ਼ਾਹ ਦੇ ਬਿਆਨ ਨਾਲ ਜਿਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਉਨ੍ਹਾਂ ਦੇ ਬਿਆਨ ਅਜੇ ਤੱਕ ਕਿਉਂ ਨਹੀਂ ਲਏ ਗਏ? ਐੱਸ. ਆਈ. ਟੀ. ਨੇ ਦੱਸਿਆ ਕਿ ਜਾਂਚ ਦੌਰਾਨ ਹੁਣ ਤੱਕ 27 ਵਿਅਕਤੀਆਂ ਦੇ ਬਿਆਨ ਦਰਜ ਕੀਤੇ ਗਏ ਹਨ ਤੇ ਵਾਇਰਲ ਵੀਡੀਓ ਕਲਿੱਪ ਦੀ ਵੀ ਜਾਂਚ ਕੀਤੀ ਗਈ ਹੈ। ਉਹ ਇਸ ਵੇਲੇ ਸਾਰੇ ਰਿਕਾਰਡਾਂ ਦਾ ਵਿਸ਼ਲੇਸ਼ਣ ਕਰ ਰਹੀ ਹੈ। ਜਾਂਚ ਰਿਪੋਰਟ ਨੂੰ 13 ਅਗਸਤ ਤੱਕ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਐੱਸ.ਆਈ.ਟੀ. ਦੇ ਇਸ ਜਵਾਬ ਤੋਂ ਬਾਅਦ ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ। ਇਹ ਹੁਣ 18 ਅਗਸਤ ਨੂੰ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਵੇਰੇ-ਸਵੇਰੇ ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਰਿਕਟਰ ਪੈਮਾਨੇ 'ਤੇ 6.2 ਰਹੀ ਤੀਬਰਤਾ
NEXT STORY