ਤ੍ਰਿਸ਼ੂਰ (ਕੇਰਲ), (ਭਾਸ਼ਾ)- ਕੇਂਦਰੀ ਮੰਤਰੀ ਸੁਰੇਸ਼ ਗੋਪੀ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ‘ਮਦਰ ਆਫ ਇੰਡੀਆ’ ਕਰਾਰ ਦਿੱਤਾ ਜਦਕਿ ਮਰਹੂਮ ਕਾਂਗਰਸ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੇ. ਕਰੁਣਾਕਰਨ ਨੂੰ ‘ਦਲੇਰੀ ਪ੍ਰਸ਼ਾਸਕ’ ਦੱਸਿਆ ਗਿਆ ਸੀ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਨੇ ਕਰੁਣਾਕਰਨ ਅਤੇ ਮਾਰਕਸਵਾਦੀ ਨੇਤਾ ਈ. ਕੇ. ਨਯਨਾਰ ਨੂੰ ਆਪਣਾ ‘ਸਿਆਸੀ ਗੁਰੂ’ ਵੀ ਦੱਸਿਆ।
ਗੋਪੀ ਇਥੇ ਪੁਨਕੁਨੱਮ ਸਥਿਤ ਕਰੁਣਾਕਰਨ ਦੀ ਯਾਦਗਾਰ ‘ਮੁਰਲੀ ਮੰਦਰ’ ਦਾ ਦੌਰਾ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਦਿਲਚਸਪ ਗੱਲ ਇਹ ਹੈ ਕਿ ਸੁਰੇਸ਼ ਗੋਪੀ ਨੇ ਕਰੁਣਾਕਰਨ ਦੇ ਪੁੱਤਰ ਅਤੇ ਕਾਂਗਰਸ ਨੇਤਾ ਕੇ. ਮੁਰਲੀਧਰਨ ਨੂੰ ਤ੍ਰਿਸ਼ੂਰ ਲੋਕ ਸਭਾ ਹਲਕੇ ਤੋਂ ਹਰਾਇਆ ਹੈ। ਮੁਰਲੀਧਰਨ 26 ਅਪ੍ਰੈਲ ਦੀਆਂ ਚੋਣਾਂ ਵਿਚ ਤਿਕੋਣੇ ਮੁਕਾਬਲੇ ’ਚ ਤੀਜੇ ਸਥਾਨ ’ਤੇ ਰਹੇ ਸਨ।
ਜੰਮੂ ਦੇ DGP ਸਵੈਨ ਦਾ ਵੱਡਾ ਐਲਾਨ, ਅੱਤਵਾਦੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਦਦਗਾਰਾਂ ਨੂੰ ਵੀ ਕੁਚਲ ਦੇਵਾਂਗੇ
NEXT STORY