ਸੋਫਿਆ(ਭਾਸ਼ਾ)— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼ਨੀਵਾਰ ਨੂੰ ਬੁਲਗਾਰੀਆ ਦੀ ਆਪਣੀ ਹਮਰੁਤਬਾ ਏਕਥਰਿਨਾ ਜ਼ਕਰਿਏਵਾ ਨਾਲ ਮੁਲਾਕਾਤ ਕਰ ਕੇ ਅਰਥ-ਵਿਵਸਥਾ, ਖੇਤੀਬਾੜੀ ਅਤੇ ਸਿਹਤ ਸਮੇਤ ਕਈ ਦੋ-ਪੱਖੀ ਮੁੱਦਿਆਂ 'ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਮੁਤਾਬਕ,''ਮੈਡਮ ਸਵਰਾਜ ਦੋ ਦਿਨਾਂ ਦੇ ਅਧਿਕਾਰਕ ਦੌਰੇ 'ਤੇ ਬੁਲਗਾਰੀਆ ਪੁੱਜੀ ਹੈ। ਕਿਸੇ ਵੀ ਭਾਰਤੀ ਵਿਦੇਸ਼ ਮੰਤਰੀ ਦੀ ਇਹ ਬਾਲਕਨ ਰਾਸ਼ਟਰ ਦੀ ਪਹਿਲੀ ਯਾਤਰਾ ਹੈ।''
ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰ ਕੇ ਕਿਹਾ,''ਸਿੱਧੇ ਕੰਮ 'ਤੇ''। ਬੁਲਗਾਰੀਆ ਦੀ ਵਿਦੇਸ਼ ਮੰਤਰੀ ਏਕਥਰਿਨਾ ਜ਼ਕਰਿਏਵਾ ਨੇ ਵਫਦ ਦੀ ਬੈਠਕ ਤੋਂ ਪਹਿਲਾਂ ਸੁਸ਼ਮਾ ਸਵਰਾਜ ਦਾ ਸਵਾਗਤ ਕੀਤਾ। ਦੋਵੇਂ ਦੇਸ਼ ਇਕ-ਦੂਜੇ ਦੇ ਸਾਂਝੇਦਾਰ ਹਨ ਅਤੇ ਇਹ ਸਾਂਝੇਦਾਰੀ 8ਵੀਂ ਸਦੀ ਤੋਂ ਗਹਿਰੇ ਇਤਿਹਾਸਕ ਅਤੇ ਸੱਭਿਆਚਾਰਕ ਸਬੰਧਾਂ ਦੀ ਨੀਂਹ 'ਤੇ ਆਧਾਰਿਤ ਹੈ।
ਉਨ੍ਹਾਂ ਨੇ ਇਕ ਹੋਰ ਟਵੀਟ 'ਚ ਕਿਹਾ,''ਸਬੰਧਾਂ ਦੇ ਵਿਸਥਾਰ ਦੀ ਨੀਂਹ ਤਿਆਰ ਕਰ ਰਹੇ ਹਾਂ। ਸੁਸ਼ਮਾ ਸਵਰਾਜ ਦੀ ਬੁਲਗਾਰੀਆ ਦੀ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨਾਲ ਬੈਠਕ ਰਚਨਾਤਮਕ ਰਹੀ। ਅਰਥ-ਵਿਵਸਥਾ, ਖੇਤੀ, ਸਿਹਤ ਮੰਤਰੀ ਅਤੇ ਫਾਰਮਾ, ਆਈ. ਟੀ. ਸੈਰ-ਸਪਾਟਾ ਅਤੇ ਸੱਭਿਆਚਾਰ ਵਰਗੇ ਦੋ-ਪੱਖੀ ਮੁੱਦਿਆਂ 'ਤੇ ਚਰਚਾ ਕੀਤੀ ਗਈ।'' ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੀ ਪਿਛਲੇ ਸਾਲ ਸਤੰਬਰ 'ਚ ਬੁਲਗਾਰੀਆ ਦੇ ਦੌਰੇ 'ਤੇ ਗਏ ਸਨ। ਆਪਣੀ ਸੋਫਿਆ ਯਾਤਰਾ ਦੌਰਾਨ ਸਵਰਾਜ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਵੀ ਗੱਲਬਾਤ ਕਰੇਗੀ। ਸੁਸ਼ਮਾ ਸਵਰਾਜ 17 ਤੋਂ 18 ਨੂੰ ਮੋਰੱਕੋ ਅਤੇ ਫਿਰ 18-19 ਫਰਵਰੀ ਨੂੰ ਸਪੇਨ ਦੀ ਯਾਤਰਾ 'ਤੇ ਰਹੇਗੀ।
ਗੁਜਰਾਤ 'ਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਬੰਦ ਰੱਖੀਆ ਦੁਕਾਨਾਂ
NEXT STORY