ਨਵੀਂ ਦਿੱਲੀ (ਏਜੰਸੀ)- ਬਾਹਰੀ ਦਿੱਲੀ ਦੇ ਅਲੀਪੁਰ ਇਲਾਕੇ ’ਚ ਇਕ ਐੱਸ.ਯੂ.ਵੀ. ਵਾਹਨ ਨੇ ਇਕ ਕਾਰ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਇਸ ਘਟਨਾ ’ਚ ਕਾਰ ’ਚ ਸਵਾਰ ਔਰਤ ਦੀ ਗੋਦ ’ਚ ਬੈਠੀ 2 ਸਾਲਾ ਬੱਚੀ ਉਛਲ ਕੇ ਕਾਰ ਦੀ ਖਿੜਕੀ ਤੋਂ ਬਾਹਰ ਜਾ ਡਿੱਗੀ ਅਤੇ ਉਸ ਦੀ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਕਾਰ ’ਚ ਬੱਚੀ, ਉਸ ਦੀ ਮਾਂ ਅਤੇ 4 ਹੋਰ ਲੋਕ ਯਾਤਰਾ ਕਰ ਰਹੇ ਸਨ। ਹਾਦਸੇ ਤੋਂ ਬਾਅਦ ‘ਸਪੋਰਟ ਯੂਟਿਲਿਟੀ ਵ੍ਹੀਕਲ’ (ਐੱਸ. ਯੂ. ਵੀ.) ਟੋਇਟਾ ਫਾਰਚੂਨਰ ਦਾ ਚਾਲਕ ਆਪਣਾ ਵਾਹਨ ਉਥੇ ਹੀ ਛੱਡ ਕੇ ਭੱਜ ਗਿਆ। ਪੁਲਸ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਦੁਪਹਿਰ ਲੱਗਭਗ 2 ਵਜੇ ਜੀ. ਟੀ. ਕੇ. ਰੋਡ ’ਤੇ ਇਕ ਟ੍ਰੈਫਿਕ ਸਿਗਨਲ ਦੇ ਕੋਲ ਹੋਈ। ਇਕ ਅਧਿਕਾਰੀ ਨੇ ਦੱਸਿਆ ਕਿ ਐੱਸ.ਯੂ.ਵੀ. ਕਥਿਤ ਤੌਰ ’ਤੇ 100 ਤੋਂ 120 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀ ਸੀ ਅਤੇ ਉਸ ਨੇ ਇਕ ਮਾਰੂਤੀ ਸੇਲੇਰੀਓ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ’ਚ 4 ਬਾਲਗ ਅਤੇ 2 ਬੱਚੇ ਸਵਾਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿੱਲੀ ਦੇ ਬੁੱਧ ਵਿਹਾਰ 'ਚ ਝੁੱਗੀਆਂ ਨੂੰ ਲੱਗੀ ਅੱਗ, ਪਤੀ-ਪਤਨੀ ਅਤੇ 2 ਸਾਲਾ ਜਵਾਕ ਦੀ ਦਰਦਨਾਕ ਮੌਤ
NEXT STORY