ਲਖਨਊ— ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਚਿਨਮਯਾਨੰਦ 'ਤੇ ਰੇਪ ਅਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀ ਲਾਅ ਵਿਦਿਆਰਥਣਾਂ ਨੂੰ 7 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਜੇਲ ਭੇਜ ਦਿੱਤਾ ਗਿਆ ਹੈ। ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ.ਆਈ.ਟੀ.) ਨੇ ਬੁੱਧਵਾਰ ਸਵੇਰੇ ਉਸ ਨੂੰ ਗ੍ਰਿਫਤਾਰ ਕਰ ਕੇ ਕੋਰਟ 'ਚ ਪੇਸ਼ ਕੀਤਾ, ਜਿੱਥੋਂ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਜੇਲ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪੀੜਤਾ 'ਤੇ ਆਪਣੇ ਦੋਸਤਾਂ ਨਾਲ ਮਿਲ ਕੇ ਚਿਨਮਯਾਨੰਦ ਤੋਂ 5 ਕਰੋੜ ਦੀ ਰਿਸ਼ਵਤ ਮੰਗਣ ਦਾ ਦੋਸ਼ ਹੈ। ਐੱਸ.ਆਈ.ਟੀ. ਨੇ ਪਿਛਲੇ ਹਫ਼ਤੇ ਇਸ ਮਾਮਲੇ 'ਚ ਪੀੜਤਾ ਦੇ ਤਿੰਨ ਦੋਸਤਾਂ ਸੰਜੇ, ਵਿਕਰਮ ਅਤੇ ਸਚਿਨ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਐੱਸ.ਆਈ.ਟੀ. ਨੇ ਪੀੜਤਾ ਨੂੰ ਪੁੱਛ-ਗਿੱਛ ਲਈ ਹਿਰਾਸਤ 'ਚ ਲਿਆ ਸੀ। ਬੁੱਧਵਾਰ ਸਵੇਰੇ ਪੁਲਸ ਪੀੜਤ ਵਿਦਿਆਰਥਣ ਨੂੰ ਚੌਕ ਕੋਤਵਾਲੀ ਲੈ ਕੇ ਪਹੁੰਚੀ। ਜਿੱਥੋਂ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਮੈਡੀਕਲ ਲਈ ਜ਼ਿਲਾ ਹਸਪਤਾਲ ਲੈ ਕੇ ਗਈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਹੀ ਪੀੜਤ ਵਿਦਿਆਰਥਣ ਨੇ ਗ੍ਰਿਫਤਾਰੀ ਤੋਂ ਬਚਣ ਲਈ ਕੋਰਟ 'ਚ ਪੇਸ਼ਗੀ ਜ਼ਮਾਨਤ ਦੀ ਪਟੀਸ਼ਨ ਦਾਖਲ ਕੀਤੀ ਸੀ। ਕੋਰਟ ਇਸ ਪਟੀਸ਼ਨ 'ਤੇ 26 ਸਤੰਬਰ ਨੂੰ ਸੁਣਵਾਈ ਕਰੇਗੀ।
ਯੌਨ ਸ਼ੋਸ਼ਣ ਅਤੇ ਬਲੈਕਮੇਲਿੰਗ ਮਾਮਲੇ ਦੀ ਜਾਂਚ ਕਰ ਰਹੇ ਐੱਸ.ਆਈ.ਟੀ. ਮੁਖੀ ਨਵੀ ਅਰੋੜਾ ਨੇ ਹਾਲ ਹੀ 'ਚ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਸੀ ਕਿ ਚਿਨਮਯਾਨੰਦ ਨੂੰ ਬਲੈਕਮੇਲ ਕਰਨ ਦੇ ਮਾਮਲੇ 'ਚ ਪੀੜਤ ਵਿਦਿਆਰਥਣ ਵੀ ਸ਼ਾਮਲ ਹੈ। ਸਬੂਤ ਮਿਲਣ 'ਤੇ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਪੀੜਤ ਵਿਦਿਆਰਥਣ ਨੇ ਸੋਮਵਾਰ ਨੂੰ ਆਪਣੀ ਗ੍ਰਿਫਤਾਰੀ 'ਤੇ ਰੋਕ ਲਗਾਉਣ ਨੂੰ ਲੈ ਕੇ ਇਲਾਹਾਬਾਦ ਹਾਈ ਕੋਰਟ 'ਚ ਅਰਜ਼ੀ ਦਿੱਤੀ ਸੀ। ਕੋਰਟ ਨੇ ਪੀੜਤਾ ਦੀ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਹੇਠਲੀ ਅਦਾਲਤ 'ਚ ਅਰਜ਼ੀ ਦੇਣ ਲਈ ਕਿਹਾ ਸੀ।
ਜ਼ਿਕਰਯੋਗ ਹੈ ਕਿ ਬੀਤੇ 10 ਸਤੰਬਰ ਨੂੰ ਚਿਨਮਯਾਨੰਦ ਦੇ ਮਾਲਕ ਕਰਵਾਉਂਦੇ ਹੋਏ 16 ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਸਨ। ਉਸ ਦੇ ਤੁਰੰਤ ਬਾਅਦ ਇਕ ਹੋਰ ਵੀਡੀਓ ਜਾਰੀ ਹੋਇਆ ਸੀ, ਜਿਸ 'ਚ ਲਾਅ ਵਿਦਿਆਰਥਣ, ਉਸ ਦਾ ਦੋਸਤ ਸੰਜੇ ਸਿੰਘ ਦੇ ਨਾਲ ਕੁਝ ਹੋਰ ਲੋਕ ਦਿੱਸੇ ਸਨ। ਇਹ ਸਾਰੇ ਲੋਕ ਕਿਤੇ ਜਾ ਰਹੇ ਸਨ ਅਤੇ ਕਾਰ 'ਚ ਅੱਗੇ ਬੈਠਾ ਸ਼ਖਸ ਵਿਦਿਆਰਥਣ ਅਤੇ ਸੰਜੇ ਸਿੰਘ ਨੂੰ ਰੁਪਏ ਮੰਗਣ ਨੂੰ ਲੈ ਕੇ ਫਟਕਾਰ ਲੱਗਾ ਰਿਹਾ ਸੀ। ਇਸ ਵੀਡੀਓ 'ਚ ਬਹੁਤ ਕੁਝ ਅਜਿਹਾ ਸੀ, ਜਿਸ ਤੋਂ ਲੱਗ ਰਿਹਾ ਸੀ ਕਿ ਚਿਨਮਯਾਨੰਦ ਤੋਂ 5 ਕਰੋੜ ਦੀ ਰਿਸ਼ਵਤ ਮੰਗਣ 'ਚ ਇਨ੍ਹਾਂ ਲੋਕਾਂ ਦਾ ਹੱਥ ਹੈ। ਜਾਂਚ ਦੇ ਅਧੀਨ ਐੱਸ.ਆਈ.ਟੀ. ਨੂੰ ਇਹ ਵੀਡੀਓ ਵੀ ਸੌਂਪਿਆ ਗਿਆ ਸੀ।
ਮੌਬ ਲਿੰਚਿੰਗ 'ਚ ਸੋਇਮ ਸੇਵਕ ਸ਼ਾਮਲ ਤਾਂ ਸੰਘ 'ਚੋਂ ਕੱਢ ਦੇਵਾਂਗੇ : ਭਾਗਵਤ
NEXT STORY