ਨਵੀਂ ਦਿੱਲੀ — ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸਾਊਦੀ ਅਰਬ 'ਚ ਭਾਰਤੀ ਰਾਜਦੂਤ ਤੋਂ ਕਰਨਾਟਕ ਦੀ ਉਸ ਨਰਸ ਦੀ ਮਦਦ ਕਰਨ ਲਈ ਸ਼ੁੱਕਰਵਾਰ ਨੂੰ ਕਿਹਾ ਕਿ ਜਿਸ ਨੂੰ ਖਾੜੀ ਦੇਸ਼ 'ਚ ਸਖਤ ਤੌਰ 'ਤੇ ਗੁਲਾਮੀ 'ਚ ਸੁੱਟ ਦਿੱਤਾ ਗਿਆ। ਸਵਰਾਜ ਨੇ ਟਵੀਟ ਕਰ ਸਾਊਦੀ ਅਰਬ 'ਚ ਨਿਯੁਕਤ ਭਾਰਤ ਦੇ ਰਾਜਦੂਤ ਅਹਿਮਦ ਜਾਵੇਦ ਨੂੰ ਭਾਰਤੀ ਨਰਸ ਜਸਿੰਥਾ ਮੇਂਡੋਨਕਾ ਦੀ ਮਦਦ ਕਰਨ ਲਈ ਕਿਹਾ। ਉਨ੍ਹਾਂ ਨੇ ਟਵੀਟ 'ਚ ਕਿਹਾ, ''ਜਾਵੇਦ ਇਸ ਮਹਿਲਾ ਨੂੰ ਛੁਡਾਉਣ 'ਚ ਮਦਦ ਕਰੋਂ। ਮੀਡੀਆ ਖਬਰਾਂ ਮੁਤਾਬਕ, ਸਾਊਦੀ ਅਰਬ 'ਚ ਉਸ ਨੂੰ ਰਿਹਾਅ ਕਰਨ ਲਈ 24,000 ਸਾਊਦੀ ਰਿਆਲ ਦੀ ਮੰਗ ਕੀਤੀ ਗਈ ਹੈ। ਟਵਿਟਰ 'ਤੇ ਇਕ ਹੋਰ ਸਵਾਲ ਦਾ ਜਵਾਬ ਦਿੰਦੇ ਹੋਏ ਸਵਰਾਜ ਨੇ ਕਿਹਾ ਕਿ ਹਰੇਕ ਪੀ. ਆਈ. ਓ. ਕਾਰਡ ਨੂੰ ਓ. ਸੀ. ਆਈ. ਕਾਰਡ 'ਚ ਬਦਲਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹ ਜ਼ਰੂਰੀ ਹੈ।
ਪੀ.ਐੱਮ. ਨਰਿੰਦਰ ਮੋਦੀ ਨੇ ਦੱਸਿਆ ਅਮਰੀਕੀ ਦੌਰੇ ਦਾ ਟੀਚਾ
NEXT STORY