ਚੇਨਈ- ਤਮਿਲਨਾਡੂ ਦੇ ਕੁੱਡਾਲੋਰ ਨੇੜੇ ਬਾਲੁਰ ਪਿੰਡ ਦੇ ਇਕ ਘਰ ਵਿਚ ਪਾਲਤੂ ਕੁੱਤੀ ਨੇ ਤਿੰਨ ਕਤੂਰਿਆਂ ਨੂੰ ਜਨਮ ਦਿੱਤਾ। ਐਤਵਾਰ ਨੂੰ ਇਕ ਕੋਬਰਾ ਉਸ ਖੇਤਰ ਵਿਚ ਆਇਆ, ਜਿਥੇ ਕਤੂਰੇ ਸੌਂ ਰਹੇ ਸਨ ਅਤੇ ਉਹ ਉਨ੍ਹਾਂ ਕੋਲ ਬੈਠ ਗਿਆ। ਕਤੂਰਿਆਂ ਦੀ ਮਾਂ ਉਨ੍ਹਾਂ ਦੇ ਨਾਲ ਉਥੇ ਮੌਜੂਦ ਨਹੀਂ ਸੀ।
ਇਹ ਵੀ ਪੜ੍ਹੋ : ਪਤਨੀ ਦੇ ਕਤਲ ਦੇ ਦੋਸ਼ 'ਚ ਕੱਟ ਰਿਹਾ ਸੀ ਸਜ਼ਾ, ਜ਼ਮਾਨਤ 'ਤੇ ਆਏ ਨੇ ਕਿਸੇ ਹੋਰ ਨਾਲ ਘੁੰਮਦੀ ਵੇਖੀ ਤਾਂ...
ਜਦੋਂ ਕਤੂਰਿਆਂ ਦੀ ਮਾਂ ਨੇ ਇਹ ਦੇਖਿਆ ਤਾਂ ਉਹ ਆਪਣੇ ਕਤੂਰਿਆਂ ਕੋਲ ਨਹੀਂ ਜਾ ਸਕੀ ਅਤੇ ਉਸ ਸੱਪ ’ਤੇ ਭੌਂਕਣ ਲੱਗੀ। ਇਸ ’ਤੇ ਕੋਬਰਾ ਕਤੂਰਿਆਂ ਦੇ ਸਾਹਮਣੇ ਫਨ ਫੈਲਾਕੇ ਖੜਾ ਹੋ ਗਿਆ। ਇਲਾਕੇ ਵਿਚ ਸੱਪ ਹੋਣ ਦੀ ਜਾਣਕਾਰੀ ਇਕ ਮਾਹਿਰ ਨੂੰ ਦਿੱਤੀ ਗਈ, ਜਿਸ ਨੇ ਮੌਕੇ ’ਤੇ ਪਹੁੰਚ ਕੇ ਉਸ ਸੱਪ ਨੂੰ ਫੜ ਲਿਆ ਅਤੇ ਜੰਗਲ ਵਿਚ ਛੱਡ ਦਿੱਤਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਤਿੰਨ ਵਿਦਿਆਰਥੀਆਂ ਨੇ ਕੀਤੀ ਖੁਦਕੁਸ਼ੀ, ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਕਰ ਰਹੇ ਸਨ ਤਿਆਰੀ
NEXT STORY