ਕੋਇੰਬਟੂਰ- ਤਾਮਿਲਨਾਡੂ ਦੇ ਕੋਇੰਬਟੂਰ ਜ਼ਿਲ੍ਹੇ 'ਚ ਵਾਲਪਰਾਈ ਕੋਲ ਟਾਈਗਰ ਵੈਲੀ 'ਚ ਘਾਟ ਰੋਡ 'ਤੇ ਜੰਗਲੀ ਹਾਥੀ ਦੇ ਹਮਲੇ 'ਚ ਜਰਮਨੀ ਦੇ ਇਕ ਸੈਲਾਨੀ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਪਾਇਆ ਗਿਆ ਹੈ, ਜਿਸ 'ਚ ਹਾਥੀ ਵਲੋਂ ਸੈਲਾਨੀ ਨੂੰ ਪਟਕਦੇ ਅਤੇ ਦੂਰ ਸੁੱਟਦੇ ਹੋਏ ਦੇਖਿਆ ਜਾ ਸਕਦਾ ਹੈ। ਹਮਲੇ 'ਚ ਗੰਭੀਰ ਰੂਪ ਨਾਲ ਜ਼ਖ਼ਮੀ ਸੈਲਾਨੀ ਦੀ ਬਾਅਦ 'ਚ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮੋਟਰਸਾਈਕਲ ਸਵਾਰ ਸੈਲਾਨੀ ਸੜਕ 'ਤੇ ਹਾਥੀ ਦੀ ਮੌਜੂਦਗੀ ਨੂੰ ਦੇਖਣ ਦੇ ਬਾਵਜੂਦ ਘਾਟ ਰੋਡ ਨੂੰ ਪਾਰ ਕਰ ਰਿਹਾ ਸੀ। ਇਹ ਵੀਡੀਓ ਪਿੱਛਿਓਂ ਆ ਰਹੇ ਵਾਹਨ 'ਚ ਸਵਾਰ ਲੋਕਾਂ ਵਲੋਂ ਸ਼ੂਟ ਕੀਤਾ ਗਿਆ ਸੀ, ਜਿਸ 'ਚ ਵਿਅਕਤੀ ਨੂੰ ਤੇਜ਼ ਗਤੀ ਨਾਲ ਅੱਗੇ ਵਧਦੇ ਹੋਏ ਦੇਖਿਆ ਜਾ ਸਕਦਾ ਹੈ। ਸੜਕ 'ਤੇ ਆ ਰਹੇ ਹੋਰ ਲੋਕਾਂ ਨੇ ਹਾਥੀ ਤੋਂ ਸੁਰੱਖਿਅਤ ਦੂਰੀ 'ਤੇ ਵਾਹਨ ਰੋਕ ਦਿੱਤੇ ਸਨ।
ਉੱਥੇ ਹੀ ਵਿਦੇਸ਼ੀ ਸੈਲਾਨੀ ਨੇ ਜਾਨਵਰ ਤੋਂ ਬਚਣ ਲਈ ਸੜਕ ਦੇ ਸੱਜੇ ਪਾਸੇ ਵੱਲ ਆਪਣਾ ਵਾਹਨ ਮੋੜ ਲਿਆ ਸੀ। ਹਾਲਾਂਕਿ ਹਾਥੀ ਨੇ ਸੈਲਾਨੀ ਦਾ ਪਿੱਛਾ ਕੀਤਾ ਅਤੇ ਉਸ 'ਤੇ ਹਮਲਾ ਕਰ ਦਿੱਤਾ। ਜਦੋਂ ਕਿ ਸੈਲਾਨੀ ਜੰਗਲ 'ਚ ਭੱਜ ਗਿਆ ਪਰ ਜਦੋਂ ਉਹ ਆਪਣੀ ਡਿੱਗੀ ਹੋਈ ਮੋਟਰਸਾਈਕਲ ਵੱਲ ਆਇਆ ਤਾਂ ਹਾਥੀ ਨੇ ਉਸ 'ਤੇ ਮੁੜ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਅਤੇ ਫਿਰ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਹ ਘਟਨਾ 4 ਫਰਵਰੀ ਦੀ ਸ਼ਾਮ ਨੂੰ ਵਾਪਰੀ ਅਤੇ ਮ੍ਰਿਤਕ ਦੀ ਪਛਾਣ 77 ਸਾਲਾ ਜਰਮਨੀ ਦੇ ਨਾਗਰਿਕ ਮਾਈਕਲ ਵਜੋਂ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕੀ ਲੇਖਕਾ ਨਥਾਲੀ ਹੰਡਲ ਕੋਲਕਾਤਾ ਸਾਹਿਤ ਉਤਸਵ 'ਚ ਹੋਵੇਗੀ ਸ਼ਾਮਲ
NEXT STORY