ਨੈਸ਼ਨਲ ਡੈਸਕ- ਗੋਆ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮੰਗਲਵਾਰ ਸਵੇਰੇ ਉੱਤਰੀ ਗੋਆ ਜ਼ਿਲ੍ਹੇ ਵਿੱਚ ਇੱਕ ਤੇਜ਼ ਰਫ਼ਤਾਰ ਟੈਂਕਰ ਹਾਈਵੇਅ ਡਿਵਾਈਡਰ ਤੋੜ ਕੇ ਇੱਕ ਕਾਰ ਨਾਲ ਟਕਰਾ ਗਿਆ, ਜਿਸ ਕਾਰਨ ਦੋ ਸੈਲਾਨੀਆਂ ਦੀ ਦਰਦਨਾਕ ਮੌਤ ਹੋ ਗਈ। 
ਜਾਣਕਾਰੀ ਅਨੁਸਾਰ ਇਹ ਹਾਦਸਾ ਰਾਸ਼ਟਰੀ ਰਾਜਮਾਰਗ 66 'ਤੇ ਉਸ ਸਮੇਂ ਵਾਪਰਿਆ ਜਦੋਂ ਖਾਲੀ ਟੈਂਕਰ ਬੰਬੋਲੀਮ ਤੋਂ ਪਣਜੀ ਜਾ ਰਿਹਾ ਸੀ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਟੈਂਕਰ ਬੰਬੋਲੀਮ ਢਲਾਣ ਦੇ ਨੇੜੇ ਪਹੁੰਚਿਆ ਤਾਂ ਡਰਾਈਵਰ ਨੇ ਟੈਂਕਰ 'ਤੇ ਕੰਟਰੋਲ ਗੁਆ ਦਿੱਤਾ ਤੇ ਉਹ ਡਿਵਾਈਡਰ ਤੋੜ ਕੇ ਉਲਟ ਲੇਨ ਵਿੱਚ ਦਾਖਲ ਹੋ ਗਿਆ।
ਇਹ ਵੀ ਪੜ੍ਹੋ- ਕਾਨਪੁਰ ; 10 ਸਾਲ ਨੌਕਰੀ ਕਰ ਛਾਪ'ਤਾ 100 ਕਰੋੜ ! ਹੁਣ DSP ਸਾਬ੍ਹ ਖ਼ਿਲਾਫ਼ ਹੋ ਗਈ ਵੱਡੀ ਕਾਰਵਾਈ
ਇਸ ਦੌਰਾਨ ਇਹ ਦੂਜੇ ਪਾਸਿਓਂ ਆ ਰਹੀ ਇਕ ਕਾਰ ਨਾਲ ਟਕਰਾ ਗਿਆ ਤੇ ਪਲਟ ਗਿਆ। ਇਸ ਟੱਕਰ ਕਾਰਨ ਕਾਰ ਦੇ ਡਰਾਈਵਰ ਯੋਗੇਂਦਰ ਸਿੰਘ (42) ਅਤੇ ਅੰਕਿਤ ਕੁਮਾਰ (34) ਦੀ ਮੌਕੇ 'ਤੇ ਹੀ ਮੌਤ ਹੋ ਗਈ। 
ਅਧਿਕਾਰੀ ਦੇ ਅਨੁਸਾਰ ਯੋਗੇਂਦਰ ਸਿੰਘ ਪੱਛਮੀ ਦਿੱਲੀ ਦੇ ਨਾਂਗਲੋਈ ਦਾ ਰਹਿਣ ਵਾਲਾ ਸੀ, ਜਦੋਂ ਕਿ ਕੁਮਾਰ ਉੱਤਰ ਪ੍ਰਦੇਸ਼ ਦੇ ਬਾਗਪਤ ਦਾ ਰਹਿਣ ਵਾਲਾ ਸੀ। ਉਨ੍ਹਾਂ ਕਿਹਾ ਕਿ ਪੁਲਸ ਨੇ ਟੈਂਕਰ ਡਰਾਈਵਰ ਨੂੰ ਭਾਰਤੀ ਦੰਡ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਗੈਰ-ਇਰਾਦਤਨ ਕਤਲ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ- ਸਿਰਫਿਰੇ ਆਸ਼ਕ ਨੇ ਦਿਨ-ਦਿਹਾੜੇ ਚਾੜ੍ਹ'ਤਾ ਚੰਨ ! ਪੜ੍ਹ ਕੇ ਆਉਂਦੀ ਕੁੜੀ 'ਤੇ ਤਾੜ-ਤਾੜ ਚਲਾ'ਤੀਆਂ ਗੋਲ਼ੀਆਂ
Canada ਅਜੇ ਵੀ ਬਣਿਆ ਹੋਇਐ Indians ਦੀ ਪਹਿਲੀ ਪਸੰਦ! ਚੀਨ ਨੂੰ ਛੱਡਿਆ ਪਿੱਛੇ
NEXT STORY