ਅੰਬਿਕਾਪੁਰ (ਵਾਰਤਾ)- ਛੱਤੀਸਗੜ੍ਹ ਦੇ ਅੰਬਿਕਾਪੁਰ 'ਚ 14 ਸਾਲਾ ਨਾਬਾਲਗ ਕੁੜੀ ਨੂੰ ਇੰਸਟਾਗ੍ਰਾਮ 'ਚ ਰੀਲ ਬਣਾਉਣ ਤੋਂ ਮਨ੍ਹਾ ਕਰਨ 'ਤੇ ਉਸ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਕੁੜੀ ਦੇ 16 ਸਾਲਾ ਭਰਾ ਨੇ ਉਸ ਨੂੰ ਰੀਲ ਬਣਾਉਣ ਤੋਂ ਮਨ੍ਹਾ ਕੀਤਾ ਅਤੇ ਮੰਮੀ-ਪਾਪਾ ਨੂੰ ਦੱਸਣ ਦੀ ਗੱਲ ਕਹੀ ਤਾਂ ਨਾਰਾਜ਼ ਨਾਬਾਲਗਾ ਨੇ ਫਾਹਾ ਲਗਾ ਲਿਆ। ਮਾਮਲਾ ਕੁਸਮੀ ਥਾਣਾ ਖੇਤਰ ਦਾ ਹੈ। ਪੂਰਾ ਮਾਮਲਾ ਕੋਰੰਧਾ ਰੋਡ ਸਥਿਤ ਪਿੰਡ ਪੰਚਾਇਤ ਰਤਾਸਿਲੀ ਦਾ ਹੈ।
ਇਹ ਵੀ ਪੜ੍ਹੋ : ਸ਼ਰਮਨਾਕ! 7 ਸਾਲਾ ਬੱਚੀ ਨਾਲ ਉਸ ਦੇ ਹਮਉਮਰ 2 ਬੱਚਿਆਂ ਨੇ ਕੀਤਾ ਜਬਰ-ਜ਼ਿਨਾਹ
ਇੱਥੇ ਇਕ ਕੁੜੀ ਨੇ ਐਤਵਾਰ ਦੁਪਹਿਰ ਫਾਹਾ ਲਗਾ ਕੇ ਜਾਨ ਦੇ ਦਿੱਤੀ। ਮ੍ਰਿਤਕਾ ਦੇ ਵੱਡੇ ਭਰਾ ਸਾਹਿਲ ਅਨੁਸਾਰ ਉਸ ਦੀ ਭੈਣ ਪਰਿਵਾਰ ਵਾਲਿਆਂ ਦੇ ਮਨ੍ਹਾ ਕਰਨ ਦੇ ਬਾਵਜੂਦ ਮੋਬਾਇਲ 'ਚ ਇੰਸਟਾਗ੍ਰਾਮ ਐਪ ਡਾਊਨਲੋਡ ਕਰ ਕੇ ਵੀਡੀਓ ਬਣਾ ਕੇ ਅਪਲੋਡ ਕਰਨ ਦੇ ਨਾਲ ਆਪਣੇ ਦੋਸਤਾਂ ਨਾਲ ਚੈਟਿੰਗ ਕਰਦੀ ਸੀ। ਘਟਨਾ ਦੇ ਕੁਝ ਦੇ ਪਹਿਲਾਂ ਵੀ ਜਦੋਂ ਸਾਹਿਬ ਨੇ ਉਸ ਨੂੰ ਮੋਬਾਇਲ 'ਤੇ ਇੰਸਟਾਗ੍ਰਾਮ ਚਲਾਉਂਦੇ ਹੋਏ ਦੇਖਿਆ ਤਾਂ ਰੋਕ-ਟੋਕ ਕਰਦੇ ਹੋਏ ਇਸ ਦੀ ਸ਼ਿਕਾਇਤ ਮੰਮੀ-ਪਾਪਾ ਨੂੰ ਕਰਨ ਦੀ ਗੱਲ ਕਹੀ। ਸ਼ੱਕ ਹੈ ਕਿ ਇਸੇ ਕਾਰਨ ਕੁੜੀ ਨੇ ਫਾਹਾ ਲਗਾ ਕੇ ਜਾਨ ਦੇ ਦਿੱਤੀ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉੱਡਾ ਦੇਣੀ ਸੀ ਫ਼ੌਜੀਆਂ ਨਾਲ ਭਰੀ ਟਰੇਨ, ਰੇਲਵੇ ਟਰੈੱਕ 'ਤੇ ਲਾਏ 10 ਡੈਟੋਨੇਟਰ
NEXT STORY