ਇਟਲੀ (ਦਲਵੀਰ ਸਿੰਘ ਕੈਂਥ) ਸਪੇਨ ਦੇ ਰਾਸ਼ਟਰੀ ਮੀਡੀਏ ਨੇ ਇੱਕ ਬੇਹੱਦ ਦੁੱਖਦਾਇਕ ਖ਼ਬਰ ਦੀ ਪੁਸ਼ਟੀ ਕੀਤੀ ਹੈ। ਖ਼ਬਰ ਮੁਤਾਬਕ ਜਮੀਨ 'ਤੇ ਬਿਜਲੀ ਦੀ ਤਾਰ ਦੇ ਡਿੱਗ ਜਾਣ ਕਾਰਨ ਅੰਡੇਲੂਸੀਅਨ ਸੂਬੇ ਦੇ ਅਲਮੇਰੀਆ ਦੇ ਲਾਸ ਗੈਲਾਡਡੋਸ ਖੇਤਰ ਦੇ ਜੰਗਲਾਂ ਵਿੱਚ ਭਿਆਨਕ ਅੱਗ ਗਈ, ਜਿਸ ਨੇ ਹੁਣ ਤੱਕ 11 ਲੋਕਾਂ ਦੀ ਜਾਨ ਲੈ ਲਈ ਹੈ ਜਦੋਂ ਕਿ 23 ਲੋਕਾਂ ਦੇ ਲਾਪਤਾ ਹੋਣ ਜਾਣ ਦਾ ਵਾਕਿਆ ਸਾਹਮਣੇ ਆ ਰਿਹਾ ਹੈ। ਮਰਨ ਵਾਲੇ 11 ਲੋਕਾਂ ਵਿੱਚ 4 ਬ੍ਰਿਟਿਸ਼ ਨਾਗਰਿਕ ਦੱਸੇ ਜਾ ਰਹੇ ਹਨ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਰਾਹਤ ਦਸਤੇ, ਅੱਗ ਬੁਝਾਊ ਦਸਤੇ ਤੇ ਹੋਰ ਫਸਟ ਏਡ ਦਸਤੇ ਘਟਨਾ ਸਥਲ 'ਤੇ ਪਹੁੰਚ ਗਏ ਤੇ ਉਹ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਹਨ ।ਘਟਨਾ ਨੂੰ ਅੱਖੀ ਦੇਖਣ ਵਾਲਿਆਂ ਨੇ ਐਨ-34 E ਏ ਹਾਈਵੇਅ ਦੇ 511 ਕਿਲੋਮੀਟਰ 'ਤੇ ਬਿਜਲੀ ਦੀ ਲਾਈਨ ਡਿੱਗਦੀ ਦੇਖੀ, ਜਿਸ ਨੇ ਸੁੱਕੇ ਦਰਖੱਤਾਂ ਨੂੰ ਅੱਗ ਦੀਆਂ ਵੱਡੀਆਂ ਲਪਟਾਂ ਵਿੱਚ ਬਦਲ ਦਿੱਤਾ। ਇਸ ਘਟਨਾ ਨੇ ਪੂਰੇ ਦੇਸ ਅੰਤਰ ਬੇਚੈਨੀ ਪੈਦਾ ਕਰ ਦਿੱਤੀ ਕਿਉ਼ਕਿ ਇਹ ਘਟਨਾ ਕਈ ਲੋਕਾਂ ਲਈ ਮੁਸੀਬਤ ਬਣ ਗਈ ਤੇ ਕਈ ਲੋਕ ਇਸ ਅੱਗ ਵਿੱਚ ਫਸੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਲਈ ਅਹਿਮ ਖ਼ਬਰ, ਇਮੀਗ੍ਰੇਸ਼ਨ ਅਰਜ਼ੀਆਂ ਦਾ ਵਧਿਆ ਬੈਕਲਾਗ
ਸੁਰੱਖਿਆ ਕਰਮਚਾਰੀਆਂ ਨੇ ਬੇਸ਼ੱਕ ਹੁਣ ਤੱਕ ਇਸ ਅੱਗ ਦੀ ਮਾਰ ਤੋਂ ਕਰੀਬ 1 ਹਜ਼ਾਰ ਲੋਕਾਂ ਨੂੰ ਬਾਹਰ ਕੱਢ ਲਿਆ ਹੈ ਪਰ ਫਿਰ ਵੀ 2 ਦਰਜਨ ਲੋਕ ਇਸ ਅੱਗ ਦੇ ਘੇਰੇ ਵਿੱਚ ਆ ਜਾਣ ਕਾਰਨ ਲਾਪਤਾ ਦੱਸੇ ਜਾ ਰਹੇ ਹਨ। 150 ਤੋਂ ਉਪੱਰ ਅੱਗ ਬੁਝਾਉਣ ਵਾਲੇ ਦਸਤੇ ਲੋਕਾਂ ਦੀ ਜਾਨ ਬਚਾਉਣ ਵਿੱਚ ਲੱਗੇ ਹੋਏ ਹਨ। ਹੈਲੀਕਾਪਰਾਂ ਦੁਆਰਾ ਅੱਗ ਉਪੱਰ ਪਾਣੀ ਸੁੱਟਿਆ ਜਾ ਰਿਹਾ ਹੈ ਪਰ ਫਿਰ ਵੀ ਹਾਲਾਤ ਨਾਜੁਕ ਹਨ। ਕਈ ਲੋਕ ਆਪਣੀਆਂ ਗੱਡੀਆਂ ਵਿੱਚ ਹੀ ਫਸੇ ਬੈਠੇ ਹਨ, ਉਹਨਾਂ ਨੂੰ ਸਿਵਾਏ ਧੂੰਏ ਦੇ ਕੁਝ ਨਹੀਂ ਦਿਸ ਰਿਹਾ। ਰਾਹਤ ਕਰਮਚਾਰੀਆਂ ਨੇ 122 ਲੋਕਾਂ ਨੂੰ ਅੱਗ ਤੋਂ ਪ੍ਰਭਾਵਿਤ ਹੋਣ ਕਾਰਨ ਹਸਪਤਾਲ ਕਰਵਾ ਦਿੱਤਾ ਹੈ। ਸਪੇਨ ਦੀ ਸਰਕਾਰ ਨੇ ਇਸ ਘਟਨਾ 'ਤੇ ਗਹਿਰਾ ਦੁੱਖ ਜਾਹਿਰ ਕਰਦਿਆਂ ਮਰਨ ਵਾਲਿਆਂ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਲਈ ਅਹਿਮ ਖ਼ਬਰ, ਇਮੀਗ੍ਰੇਸ਼ਨ ਅਰਜ਼ੀਆਂ ਦਾ ਵਧਿਆ ਬੈਕਲਾਗ
NEXT STORY