ਬਿਹਾਰ- ਤੇਜ ਪ੍ਰਤਾਪ ਯਾਦਵ ਨੂੰ ਲੈ ਕੇ ਚੱਲ ਰਹੇ ਤਣਾਅ ਦੇ ਵਿਚਕਾਰ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਘਰ ਖੁਸ਼ੀ ਦੀ ਲਹਿਰ ਹੈ। ਤੇਜਸਵੀ ਯਾਦਵ ਦੂਜੀ ਵਾਰ ਪਿਤਾ ਬਣੇ ਹਨ। ਉਨ੍ਹਾਂ ਘਰ ਪੁੱਤ ਨੇ ਜਨਮ ਲਿਆ ਹੈ। ਤੇਜਸਵੀ ਯਾਦਵ ਨੇ ਖੁਦ 'ਐਕਸ' ਅਤੇ ਫੇਸਬੁੱਕ 'ਤੇ ਅੱਜ ਯਾਨੀ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਤੇਜਸਵੀ ਨੇ ਆਪਣੇ ਪੁੱਤਰ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਇਸ ਦੇ ਨਾਲ ਤੇਜਸਵੀ ਨੇ ਲਿਖਿਆ,''ਸ਼ੁਭ ਸਵੇਰ!' ਆਖਰਕਾਰ ਇੰਤਜ਼ਾਰ ਖ਼ਤਮ ਹੋ ਗਿਆ। ਸਾਡੇ ਛੋਟੇ ਪੁੱਤਰ ਦੇ ਆਉਣ ਦਾ ਐਲਾਨ ਕਰਦੇ ਹੋਏ ਬਹੁਤ ਖੁਸ਼ ਹਾਂ। ਜੈ ਹਨੂੰਮਾਨ!''

ਆਰਜੇਡੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਵੀ ਤੇਜਸਵੀ ਨੂੰ ਵਧਾਈ ਦਿੱਤੀ। ਪਾਰਟੀ ਨੇ ਲਿਖਿਆ,''ਵਿਰੋਧੀ ਧਿਰ ਦੇ ਨੇਤਾ ਤੇਜਸਵੀ ਨੂੰ ਪੁੱਤਰ ਦੀ ਬਖਸ਼ਿਸ਼ ਹੋਣ 'ਤੇ ਅਤੇ ਰਾਸ਼ਟਰੀ ਪ੍ਰਧਾਨ ਲਾਲੂ ਯਾਦਵ ਨੂੰ ਮੁੜ ਦਾਦਾ ਬਣਨ 'ਤੇ ਹਾਰਦਿਕ ਵਧਾਈਆਂ।'' ਪੂਰੇ ਆਰਜੇਡੀ ਪਰਿਵਾਰ ਵੱਲੋਂ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ! ਤੇਜਸਵੀ ਦੀ ਭੈਣ ਰੋਹਿਨੀ ਆਚਾਰੀਆ ਨੇ ਆਪਣੇ ਭਰਾ ਅਤੇ ਭਰਜਾਈ ਰਾਜਸ਼੍ਰੀ ਯਾਦਵ ਨੂੰ ਵਧਾਈ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੋਬੋਟ ਦੀ ਮਦਦ ਨਾਲ 11 ਘੰਟਿਆਂ 'ਚ ਬੰਗਲਾਦੇਸ਼ੀ ਔਰਤ ਦੀਆਂ ਕੀਤੀਆਂ ਗਈਆਂ 2 ਸਰਜਰੀ
NEXT STORY