ਹੈਦਰਾਬਾਦ- ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ’ਚ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਦੇ 60ਵੇਂ ਦਿਨ ਤੇਲੰਗਾਨਾ ’ਚ ਐਤਵਾਰ ਨੂੰ ਸੀਨੀਅਰ ਵਕੀਲ ਅਤੇ ਸਮਾਜਿਕ ਵਰਕਰ ਪ੍ਰਸ਼ਾਂਤ ਭੂਸ਼ਣ ਨੇ ਵੀ ਸ਼ਮੂਲੀਅਤ ਕੀਤੀ। ਓਧਰ ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ ਕਿ ਇਹ ਭਾਰਤ ਜੋੜੋ ਯਾਤਰਾ ਦਾ 60ਵਾਂ ਦਿਨ ਹੈ ਅਤੇ ਹਰ ਸਵੇਰ ਵਾਂਗ ਯਾਤਰਾ ਮੈਸੂਰ ਦੇ ਸੇਵਾ ਦਲ ਦੇ ‘ਪਿਆਰੀ ਜਨ’ ਨਾਲ ਰਾਸ਼ਟਰੀ ਗੀਤ, ਰਾਸ਼ਟਰ ਗਾਨ ਦੇ ਗਾਇਨ ਨਾਲ ਸ਼ੁਰੂ ਹੋਈ। ਅੱਜ ਅਸੀਂ ਮੇਡਕ ਤੋਂ ਕਾਮਾਰੈੱਡੀ ਜ਼ਿਲ੍ਹੇ ਵੱਲ ਵੱਧ ਰਹੇ ਹਾਂ।
ਦਰਅਸਲ ਸ਼ਨੀਵਾਰ ਨੂੰ ਮੇਡਕ ਜ਼ਿਲ੍ਹੇ ਦੇ ਪੇਦਾਪੁਰ ਪਿੰਡ ’ਚ ਇਕ ਜਨ ਸਭਾ ਨੂੰ ਸੰਬੋਧਿਤ ਕਰਦਿਆਂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਸੀ ਕਿ ਦੇਸ਼ ’ਚ 2014 ਤੋਂ ਬੇਰੁਜ਼ਗਾਰੀ ਅਤੇ ਮਹਿੰਗਾਈ ਵਧ ਰਹੀ ਹੈ। ਭਾਰਤ ਜੋੜੋ ਯਾਤਰਾ ਨੇ 23 ਅਕਤੂਬਰ ਨੂੰ ਸੂਬੇ ’ਚ ਐਂਟਰੀ ਕੀਤੀ ਸੀ। ਸੂਤਰਾਂ ਨੇ ਦੱਸਿਆ ਕਿ ਤੇਲੰਗਾਨਾ ’ਚ ਪੈਦਲ ਯਾਤਰਾ ਦਾ ਸਮਾਪਤੀ ਸੋਮਵਾਰ ਨੂੰ ਹੋਵੇਗੀ। ਦੱਸ ਦੇਈਏ ਕਿ ਭਾਰਤ ਜੋੜੋ ਯਾਤਰਾ 7 ਸਤੰਬਰ ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ।
ਤਿਰੂਪਤੀ ਮੰਦਰ ’ਚ 2.26 ਲੱਖ ਕਰੋੜ ਰੁਪਏ ਦੀ ਜਾਇਦਾਦ, 10 ਟਨ ਸੋਨਾ, ਬੈਂਕਾਂ 'ਚ ਪਿਆ ਇੰਨਾ ਪੈਸਾ
NEXT STORY