ਕਾਨਪੁਰ (ਏਜੰਸੀ)- ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ 'ਚ 6 ਪਿੰਡ ਵਾਸੀਆਂ ਨੂੰ ਇਕ ਟੈਲੀਕਾਮ ਟੈਕਨੀਸ਼ੀਅਨ ਨੂੰ ਮੋਬਾਈਲ ਟਾਵਰ ਨਾਲ ਬੰਨ੍ਹਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ ਵੀਰਵਾਰ ਨੂੰ ਬਿੰਦਕੀ ਖੇਤਰ ਦੇ ਹਰਦੌਲੀ ਪਿੰਡ 'ਚ ਵਾਪਰੀ, ਜਿੱਥੇ ਲੋਕ ਲੰਬੇ ਸਮੇਂ ਤੋਂ ਚੱਲ ਰਹੀਆਂ 5G ਨੈੱਟਵਰਕ ਸਮੱਸਿਆਵਾਂ ਦਾ ਵਿਰੋਧ ਕਰ ਰਹੇ ਸਨ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਕਥਿਤ ਤੌਰ 'ਤੇ ਟੈਕਨੀਸ਼ੀਅਨ ਆਦਿਤਿਆ ਭਾਨ ਸਿੰਘ ਨੂੰ ਇਕ ਟਾਵਰ ਨਾਲ ਬੰਨ੍ਹਿਆ ਹੋਇਆ ਅਤੇ ਪਿੰਡ ਵਾਸੀਆਂ ਨਾਲ ਘਿਰਿਆ ਹੋਇਆ ਦਿੱਸ ਰਿਹਾ ਹੈ। ਇਸ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਉਸ ਨੂੰ ਬਚਾਇਆ।
ਫਤਿਹਪੁਰ ਦੇ ਪੁਲਸ ਸੁਪਰਡੈਂਟ ਅਭਿਮਨਿਊ ਮਾਂਗਲਿਕ ਨੇ ਕਿਹਾ ਕਿ ਸਿੰਘ ਮੋਬਾਈਲ ਨੈੱਟਵਰਕ ਦੀ ਸਮੱਸਿਆ ਦੇ ਸਿਲਸਿਲੇ 'ਚ ਪਿੰਡ ਗਿਆ ਸੀ, ਉਦੋਂ ਕੁਝ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਟਾਵਰ ਨਾਲ ਬੰਨ੍ਹ ਦਿੱਤਾ ਤੇ 5G ਕਨੈਕਟੀਵਿਟੀ ਦੀ ਸਮੱਸਿਆ ਨੂੰ ਠੀਕ ਕਰਨ ਦੀ ਮੰਗ ਕੀਤੀ।
ਪੁਲਸ ਸੁਪਰਡੈਂਟ ਨੇ ਕਿਹਾ,"ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਇਕ ਨਿੱਜੀ ਟੈਲੀਕਾਮ ਟਾਵਰ ਲੱਗਣ ਦੇ ਬਾਵਜੂਦ ਇਲਾਕੇ 'ਚ ਮੋਬਾਈਲ ਕਨੈਕਟੀਵਿਟੀ, ਖ਼ਾਸ ਕਰ ਕੇ 5G ਸੇਵਾਵਾਂ ਦੀ ਸਥਿਤੀ ਲਗਭਗ 2 ਸਾਲਾਂ ਤੋਂ ਖ਼ਰਾਬ ਹੈ।'' ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਦੋਸ਼ ਸੀ ਕਿ ਬਿਜਲੀ ਹੋਣ 'ਤੇ ਵੀ ਹਮੇਸ਼ਾ ਨੈੱਟਵਰਕ ਨਹੀਂ ਮਿਲਦਾ ਸੀ, ਜਿਸ ਨਾਲ ਫੋਨ ਅਤੇ ਇੰਟਰਨੈੱਟ ਇਸਤੇਮਾਲ 'ਤੇ ਅਸਰ ਪੈਂਦਾ ਸੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਵਸਨੀਕ 5G ਸੇਵਾਵਾਂ ਲਈ ਪੈਸੇ ਤਾਂ ਦੇ ਰਹੇ ਸਨ, ਪਰ ਕਨੈਕਟੀਵਿਟੀ 'ਚ ਕੋਈ ਖ਼ਾਸ ਸੁਧਾਰ ਨਹੀਂ ਹੋਇਆ ਸੀ। ਸਾਹਮਣੇ ਆਈ ਇਕ ਵੀਡੀਓ 'ਚ, ਇਕ ਪਿੰਡ ਵਾਸੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਟੈਕਨੀਸ਼ੀਅਨ ਨੂੰ ਉਦੋਂ ਤੱਕ ਨਹੀਂ ਛੱਡਿਆ ਜਾਵੇਗਾ, ਜਦੋਂ ਤੱਕ ਕੰਪਨੀ ਦੇ ਸੀਨੀਅਰ ਅਧਿਕਾਰੀ ਨਹੀਂ ਆਉਂਦੇ ਅਤੇ ਸਮੱਸਿਆ ਦਾ ਹੱਲ ਨਹੀਂ ਕਰਦੇ।
ਪੁਲਸ ਸੁਪਰਡੈਂਟ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਅਣਪਛਾਤੇ ਪਿੰਡ ਵਾਸੀਆਂ ਵਿਰੁੱਧ ਐੱਫਆਈਆਰ ਦਰਜ ਕੀਤੀ ਅਤੇ ਬਾਅਦ 'ਚ ਰਾਹੁਲ ਪਟੇਲ (28), ਸੂਰਜ ਯਾਦਵ (21), ਆਲੋਕ ਪਟੇਲ (29), ਯੋਗੇਂਦਰ ਪਟੇਲ (36), ਆਲੋਕ ਯਾਦਵ (31) ਅਤੇ ਸਚਿਨ ਪਟੇਲ (30) ਨੂੰ ਗ੍ਰਿਫਤਾਰ ਲਿਆ। ਪੁਲਿਸ ਨੇ ਕਿਹਾ ਕਿ 6 ਵਿਅਕਤੀਆਂ ਨੂੰ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਗਿਆ ਅਤੇ ਬਾਅਦ 'ਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਐੱਸਪੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਲਿਆਂਦਾ ਗਿਆ ਅੰਮ੍ਰਿਤਪਾਲ, ਕੇਂਦਰੀ ਏਜੰਸੀਆਂ ਅਤੇ ਪੰਜਾਬ ਪੁਲਸ ਨੇ ਕੀਤੀ ਕਾਰਵਾਈ
NEXT STORY