ਸ਼੍ਰੀਨਗਰ— ਕਸ਼ਮੀਰ ਅਤੇ ਲੱਦਾਖ ਖੇਤਰ 'ਚ ਕੁਝ ਦਿਨਾਂ ਤੋਂ ਰਾਹਤ ਦੇ ਬਾਅਦ ਇਕ ਵਾਰ ਫਿਰ ਰਾਤ ਤੋਂ ਤਾਪਮਾਨ 'ਚ ਭਾਰੀ ਗਿਰਾਵਟ ਆ ਗਈ ਹੈ ਤੇ ਪੂਰੇ ਇਲਾਕੇ 'ਚ ਤਾਪਮਾਨ ਸਿਫਰ ਤੋਂ ਹੇਠਾਂ ਪਹੁੰਚ ਗਿਆ ਹੈ। ਇਸੇ ਦਰਮਿਆਨ ਬੱਦਲ ਰਹਿਣ ਕਾਰਨ ਘਾਟੀ 'ਚ ਜ਼ਿਆਦਾਤਰ ਤਾਪਮਾਨ 'ਚ ਵੀ ਗਿਰਾਵਟ ਦਰਜ ਕੀਤੀ ਗਈ।
ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਗਲੇ 24 ਘੰਟਿਆਂ ਦੌਰਾਨ ਸੂਬੇ 'ਚ ਵੱਖ-ਵੱਖ ਥਾਵਾਂ 'ਚ ਹਲਕੀ ਬਾਰਿਸ਼ ਜਾਂ ਬਰਫਬਾਰੀ ਹੋਣ ਦੇ ਆਸਾਰ ਹਨ। ਕਾਰਗਿਲ ਇਸ ਖੇਤਰ ਦੀ ਸਭ ਤੋਂ ਠੰਡੀ ਥਾਂ ਰਹੀ। ਇਥੇ ਕੱਲ ਦੇ ਮੁਕਾਬਲੇ ਤਾਪਮਾਨ 7 ਡਿਗਰੀ ਸੈਲਸੀਅਸ ਹੇਠਾਂ ਅਤੇ ਸਿਫਰ ਤੋਂ 15.2 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਲੇਹ 'ਚ ਤਾਪਮਾਨ ਸਿਫਰ ਤੋਂ 13.1 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਲੇਹ 'ਚ ਅਗਲੇ 24 ਘੰਟਿਆਂ ਦੌਰਾਨ ਹਲਕੀ ਬਾਰਿਸ਼ ਜਾਂ ਬਰਫਬਾਰੀ ਹੋਣ ਦੇ ਆਸਾਰ ਹਨ ਤੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 3 ਡਿਗਰੀ ਤੇ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਹੇਠਾਂ ਰਹਿਣ ਦਾ ਅਨੁਮਾਨ ਹੈ।
ਰਾਜਸਥਾਨ: ਡਰਾਈਵਿੰਗ ਸਿਖਾਉਣ ਦੇ ਚੱਕਰ 'ਚ 33 ਮੌਤਾਂ
NEXT STORY