ਬੈਂਕਾਕ- ਥਾਈਲੈਂਡ ਦੇ ਅਧਿਕਾਰੀਆਂ ਨੇ ਗੋਆ ਸਥਿਤ ਉਸ ਨਾਈਟ ਕਲੱਬ ਦੇ ਸਹਿ-ਮਾਲਕਾਂ ਗੌਰਵ ਲੂਥਰਾ ਅਤੇ ਸੌਰਭ ਲੂਥਰਾ ਨੂੰ ਭਾਰਤ ਡਿਪੋਰਟ ਕਰ ਦਿੱਤਾ ਹੈ, ਜਿਸ 'ਚ 6 ਦਸੰਬਰ ਨੂੰ ਅੱਗ ਲੱਗਣ ਨਾਲ 25 ਲੋਕਾਂ ਦੀ ਮੌਤ ਹੋ ਗਈ ਸੀ। ਇਹ ਘਟਨਾਕ੍ਰਮ ਅਜਿਹੇ ਸਮੇਂ 'ਚ ਹੋਇਆ ਹੈ, ਜਦੋਂ ਅੱਗ ਲੱਗਣ ਦੀ ਇਸ ਖ਼ਤਰਨਾਕ ਘਟਨਾ ਦੀ ਜਾਂਚ ਜਾਰੀ ਹੈ। ਇਸ ਘਟਨਾ ਤੋਂ ਬਾਅਦ ਕਾਫ਼ੀ ਹੰਗਾਮਾ ਹੋਇਆ ਸੀ ਅਤੇ ਸੁਰੱਖਿਆ ਉਲੰਘਣਾ ਤੇ ਖ਼ਾਮੀਆਂ ਨੂੰ ਲੈ ਕੇ ਨਾਈਟ ਕਲੱਬ ਪ੍ਰਬੰਧਨ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਗਈ ਸੀ। ਗੌਰਵ ਲੂਥਰਾ ਅਤੇ ਸੌਰਭ ਲੂਥਰਾ ਉੱਤਰੀ ਗੋਆ ਦੇ ਅਰਪੋਰਾ 'ਚ ਸਥਿਤ 'ਬਰਚ ਬਾਏ ਰੋਮੀਓ ਲੇਨ' ਨਾਈਟ ਕਲੱਬ ਦੇ ਸਹਿ-ਮਾਲਕ ਹਨ। ਅੱਗ ਦੀ ਘਟਨਾ ਦੇ ਤੁਰੰਤ ਬਾਅਦ ਉਹ ਥਾਈਲੈਂਡ ਦੇ ਫੁਕੇਟ ਚਲੇ ਗਏ ਸਨ।
ਉਨ੍ਹਾਂ ਖ਼ਿਲਾਫ਼ 'ਇੰਟਰਪੋਲ' ਦਾ 'ਬਲੂ ਕਾਰਨਰ ਨੋਟਿਸ' ਜਾਰੀ ਕੀਤਾ ਗਿਆ ਸੀ। ਭਾਰਤੀ ਦੂਤਘਰ ਦੀ ਦਖ਼ਲਅੰਦਾਜੀ ਤੋਂ ਬਾਅਦ ਥਾਈਲੈਂਡ ਦੇ ਅਧਿਕਾਰੀਆਂ ਨੇ 11 ਦਸੰਬਰ ਨੂੰ ਫੁਕੇਟ 'ਚ ਲੂਥਰਾ ਬੰਧੂਆਂ ਨੂੰ ਹਿਰਾਸਤ 'ਚ ਲਿਆ। ਭਾਰਤੀ ਮਿਸ਼ਨ ਇਸ ਮਾਮਲੇ 'ਚ ਥਾਈਲੈਂਡ ਸਰਕਾਰ ਦੇ ਲਗਾਤਾਰ ਸੰਪਰਕ 'ਚ ਹੈ। ਆਨਲਾਈਨ ਪ੍ਰਸਾਰਿਤ ਕਈ ਵੀਡੀਓ 'ਚ ਲੂਥਰਾ ਬੰਧੂਆਂ ਨੂੰ ਥਾਈਲੈਂਡ ਤੋਂ ਰਵਾਨਾ ਹੋਣ ਤੋਂ ਪਹਿਲੇ ਬੈਂਕਾਕ ਹਵਾਈ ਅੱਡੇ 'ਤੇ ਦੇਖਿਆ ਗਿਆ। ਉਨ੍ਹਾਂ ਦੇ ਭਾਰਤ ਪਹੁੰਚਣ 'ਤੇ ਉਨ੍ਹਾਂ ਨੂੰ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿੱਤਾ ਜਾਵੇਗਾ ਤਾਂ ਕਿ ਮਾਮਲੇ 'ਚ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਗੋਆ ਪੁਲਸ ਅੱਗ ਲੱਗਣ ਦੀ ਇਸ ਘਟਨਾ ਦੇ ਸੰਬੰਧ 'ਚ ਪਹਿਲਾਂ ਹੀ 5 ਪ੍ਰਬੰਧਕਾਂ ਅਤੇ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਹਵਾਈ ਸਫ਼ਰ ਕਰਨ ਵਾਲੇ ਲੋਕ ਸਾਵਧਾਨ! ਦਿੱਲੀ ਏਅਰਪੋਰਟ ਤੋਂ ਅੱਜ ਵੀ 60 ਤੋਂ ਵੱਧ ਉਡਾਣਾਂ ਰੱਦ
NEXT STORY