ਨੈਸ਼ਨਲ ਡੈਸਕ : ਓਡੀਸ਼ਾ ਦੇ ਕੰਧਮਾਲ ਜ਼ਿਲ੍ਹੇ 'ਚ ਇੱਕ ਨਾਬਾਲਗ ਕੁੜੀ ਨੇ ਸਮਝਦਾਰੀ ਦਿਖਾਉਂਦੇ ਹੋਏ ਇੱਕ 40 ਸਾਲਾ ਵਿਅਕਤੀ ਨਾਲ ਆਪਣਾ ਵਿਆਹ ਰੋਕਣ ਲਈ ਜ਼ਿਲ੍ਹਾ ਚਾਈਲਡ ਹੈਲਪਲਾਈਨ ਨੂੰ ਫ਼ੋਨ ਕੀਤਾ। ਲੜਕੀ ਨੇ ਆਪਣੇ ਮਾਪਿਆਂ ਨੂੰ ਜ਼ਬਰਦਸਤੀ ਵਿਆਹ ਰੋਕਣ ਲਈ ਮਨਾਉਣ ਵਿੱਚ ਅਸਫਲ ਰਹਿਣ ਤੋਂ ਬਾਅਦ ਚਾਈਲਡ ਹੈਲਪਲਾਈਨ ਨੂੰ ਰਿਪੋਰਟ ਕਰਨ ਦਾ ਫੈਸਲਾ ਕੀਤਾ।
ਕੰਧਮਾਲ ਜ਼ਿਲ੍ਹਾ ਚਾਈਲਡ ਹੈਲਪਲਾਈਨ ਦੇ ਮੈਂਬਰ ਸ਼ਿਵ ਸ਼ੰਕਰ ਬੇਹਰਾ ਨੇ ਕਿਹਾ ਕਿ 17 ਸਾਲਾ ਲੜਕੀ, ਜੋ ਕਿ 11ਵੀਂ ਜਮਾਤ ਦੀ ਵਿਦਿਆਰਥਣ ਹੈ, ਜਿਸਨੇ ਆਪਣੇ ਮਾਪਿਆਂ ਦੇ ਉਸ ਨਾਲ ਵਿਆਹ ਕਰਵਾਉਣ ਦੀਆਂ ਯੋਜਨਾਵਾਂ ਦਾ ਸਖ਼ਤ ਵਿਰੋਧ ਕੀਤਾ ਸੀ ਪਰ ਉਸ ਦੀਆਂ ਬੇਨਤੀਆਂ ਨੂੰ ਅਣਡਿੱਠਾ ਕਰ ਦਿੱਤਾ ਗਿਆ। ਫਿਰ ਉਹ ਆਪਣੇ ਰਿਸ਼ਤੇਦਾਰ ਦੇ ਘਰ ਚਲੀ ਗਈ। ਬੇਹਰਾ ਨੇ ਕਿਹਾ ਕਿ ਆਪਣੇ ਰਿਸ਼ਤੇਦਾਰ ਦੇ ਘਰ ਪਹੁੰਚਣ ਤੋਂ ਬਾਅਦ ਵੀ ਉਸ 'ਤੇ ਵਿਆਹ ਕਰਨ ਲਈ ਦਬਾਅ ਪਾਇਆ ਗਿਆ ਅਤੇ ਉਸਦੇ ਮਾਪੇ ਚਾਹੁੰਦੇ ਸਨ ਕਿ ਉਹ ਵਿਆਹ ਕਰਨ ਲਈ ਆਪਣੇ ਜੱਦੀ ਪਿੰਡ ਵਾਪਸ ਆ ਜਾਵੇ। ਫਿਰ ਉਸਨੇ ਚਾਈਲਡ ਹੈਲਪਲਾਈਨ ਨੂੰ ਫ਼ੋਨ ਕੀਤਾ ਤੇ ਤੁਰੰਤ ਸੁਰੱਖਿਆ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਹੈਲਪਲਾਈਨ ਨੇ ਸਾਰੰਗਗੜ੍ਹ ਪੁਲਸ ਸਟੇਸ਼ਨ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਲੜਕੀ ਨੂੰ ਉਸਦੇ ਰਿਸ਼ਤੇਦਾਰ ਦੇ ਘਰੋਂ ਸੁਰੱਖਿਅਤ ਛੁਡਵਾਇਆ। ਲੜਕੀ ਨੂੰ ਪਹਿਲਾਂ ਸੁਰੱਖਿਅਤ ਆਸਰਾ ਤੇ ਸਲਾਹ ਲਈ ਸਥਾਨਕ ਵਨ-ਸਟਾਪ ਸੈਂਟਰ ਲਿਜਾਇਆ ਗਿਆ। ਫਿਰ ਉਸਨੂੰ ਬਾਲ ਭਲਾਈ ਕਮੇਟੀ (ਸੀਡਬਲਯੂਸੀ) ਦੇ ਸਾਹਮਣੇ ਪੇਸ਼ ਕੀਤਾ ਗਿਆ। ਬਹਿਰਾ ਨੇ ਕਿਹਾ "ਉਹ ਇੱਕ ਹੁਸ਼ਿਆਰ ਵਿਦਿਆਰਥਣ ਹੈ ਤੇ ਅੱਗੇ ਦੀ ਪੜ੍ਹਾਈ ਕਰਨਾ ਚਾਹੁੰਦੀ ਹੈ। ਅਸੀਂ ਉਸਦੀ ਹਿੰਮਤ ਲਈ ਉਸਦੀ ਪ੍ਰਸ਼ੰਸਾ ਕਰਦੇ ਹਾਂ," ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਔਰਤਾਂ-ਟ੍ਰਾਂਸਜੈਂਡਰਾਂ ਲਈ ਮੁਫ਼ਤ ਬੱਸ ਯਾਤਰਾ ਯੋਜਨਾ ਸ਼ੁਰੂ, CM ਵੀਡੀ ਸਤੀਸ਼ਨ ਨੇ ਕੀਤਾ ਉਦਘਾਟਨ
NEXT STORY