ਬੈਂਗਲੁਰੂ— ਕਰਨਾਟਕ ਦੀ ਰਾਜਧਾਨੀ 'ਚ ਸ਼ੁੱਕਰਵਾਰ ਨੂੰ ਇਕ ਨਿਊਜ਼ ਪੋਰਟਲ ਦੇ ਸੰਪਾਦਕ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਪੋਰਟਲ 'ਤੇ ਫਰਜ਼ੀ ਅਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲੀਆਂ ਖ਼ਬਰਾਂ ਚਲਾਈਆਂ ਸਨ। ਸੂਬੇ ਦੇ ਇਕ ਭਾਜਪਾ ਸਾਂਸਦ ਨੇ ਇਸ ਗ੍ਰਿਫਤਾਰੀ ਲਈ ਕਾਂਗਰਸ ਨੂੰ ਘੇਰਨ ਦੀ ਕੋਸ਼ਿਸ਼ ਵੀ ਕੀਤੀ ਹੈ।
ਸੈਂਟਰਲ ਕ੍ਰਾਈਮ ਬ੍ਰਾਂਚ ਨੇ ਸ਼ੁੱਕਰਵਾਰ ਨੂੰ ਨਿਊਜ਼ ਪੋਰਟਲ ਦੇ ਸੰਪਾਦਕ ਮਹੇਸ਼ ਹੇਂਗੜੇ ਨੂੰ ਗ੍ਰਿਫਤਾਰ ਕੀਤਾ। ਮਹੇਸ਼ 'ਤੇ ਕਰਨਾਟਕ 'ਚ ਦੋ ਭਾਈਚਾਰੇ 'ਚ ਨਫ਼ਰਤ ਫੈਲਾਉਣ ਵਾਲੀਆਂ ਖ਼ਬਰਾਂ ਆਪਣੇ ਨਿਊਜ਼ ਪੋਰਟਲ 'ਤੇ ਚਲਾਉਣ ਦਾ ਦੋਸ਼ ਲਗਾਇਆ ਹੈ। ਜਿਸ 'ਚ ਕਿਹਾ ਗਿਆ ਸੀ ਕਿ ਬੈਂਗਲੁਰੂ 'ਚ ਇਕ ਜੈਨ ਮੁਨੀ 'ਤੇ ਕੁਝ ਮੁਸਲਿਮ ਨੌਜਵਾਨਾਂ ਨੇ ਹਮਲਾ ਕੀਤਾ ਹੈ।
ਜ਼ਖਮੀ ਮੁਨੀ ਦੀ ਤਸਵੀਰ ਨਾਲ ਸ਼ੇਅਰ ਹੋਈ ਖ਼ਬਰ 'ਤੇ ਪੁਲਸ ਨੇ ਦੱਸਿਆ ਕਿ ਉਹ ਇਕ ਐਕਸੀਡੇਂਟ 'ਚ ਜ਼ਖਮੀ ਹੋਏ ਸਨ ਅਤੇ ਅਜਿਹੇ 'ਚ ਇਸ ਤਰ੍ਹਾਂ ਦੀ ਖ਼ਬਰ ਚਲਾ ਕੇ ਧਾਰਮਿਕ ਭਰਮ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਹੇਂਗੜੇ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 153ਏ, 120 ਅਤੇ 34 ਤੋਂ ਇਲਾਵਾ ਆਈ.ਟੀ. ਐਕਟ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੂੰ ਫਿਲਹਾਲ 14 ਦਿਨ ਦੀ ਨਿਆਂਇਕ ਜੇਲ 'ਚ ਭੇਜਿਆ ਗਿਆ ਹੈ।
ਅਟਲ ਬਿਹਾਰੀ ਵਾਜਪਈ ਦੇ ਦਿਹਾਂਤ ਦੀ ਅਫਵਾਹ ਉੱਡੀ, ਲੋਕਾਂ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਸ਼ਰਧਾਜਲੀ
NEXT STORY