ਨਵੀਂ ਦਿੱਲੀ - ਜੂਨ 2026 ਦਾ ਮਹੀਨਾ ਜੋਤਿਸ਼ ਦੀ ਦ੍ਰਿਸ਼ਟੀ ਤੋਂ ਬਹੁਤ ਹੀ ਖਾਸ ਰਹਿਣ ਵਾਲਾ ਹੈ। ਇਸ ਮਹੀਨੇ 'ਚ 3 ਵੱਡੇ ਰਾਜਯੋਗ ਬਣਨ ਜਾ ਰਹੇ ਹਨ, ਜਿਨ੍ਹਾਂ ਦਾ ਸਭ ਤੋਂ ਵੱਧ ਪ੍ਰਭਾਵ 4 ਵਿਸ਼ੇਸ਼ ਰਾਸ਼ੀਆਂ 'ਤੇ ਦੇਖਣ ਨੂੰ ਮਿਲੇਗਾ। ਇਸ ਮਹੀਨੇ ਦੇਵਗੁਰੂ ਬ੍ਰਹਿਸਪਤੀ, ਸ਼ੁੱਕਰ, ਸੂਰਜ, ਮੰਗਲ ਅਤੇ ਬੁੱਧ ਵਰਗੇ ਵੱਡੇ ਗ੍ਰਹਿਆਂ ਦਾ ਗੋਚਰ (ਰਾਸ਼ੀ ਪਰਿਵਰਤਨ) ਹੋਵੇਗਾ। ਇਨ੍ਹਾਂ ਗ੍ਰਹਿਆਂ ਦੀ ਚਾਲ ਕਾਰਨ ਗਜਲਕਸ਼ਮੀ ਯੋਗ, ਰੁਚਕ ਰਾਜਯੋਗ ਅਤੇ ਹੰਸ ਰਾਜਯੋਗ ਬਣਨਗੇ, ਜਿਸ ਨਾਲ ਲੋਕਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਅਤੇ ਕਰਜ਼ਿਆਂ ਤੋਂ ਮੁਕਤੀ ਮਿਲੇਗੀ।
ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ :-
ਮੇਖ ਰਾਸ਼ੀ
- ਮੇਖ ਰਾਸ਼ੀ ਵਾਲਿਆਂ ਲਈ ਜੂਨ ਦਾ ਮਹੀਨਾ ਬਹੁਤ ਹੀ ਸਕਾਰਾਤਮਕ ਰਹੇਗਾ। ਕਰੀਅਰ 'ਚ ਵੱਡੀ ਤਰੱਕੀ ਮਿਲੇਗੀ ਅਤੇ ਆਰਥਿਕ ਪੱਖ ਮਜ਼ਬੂਤ ਹੋਵੇਗਾ। ਰੁਕੇ ਹੋਏ ਕੰਮ ਪੂਰੇ ਹੋਣਗੇ ਅਤੇ ਨਵੀਂ ਨੌਕਰੀ ਮਿਲਣ ਦੇ ਵੀ ਪ੍ਰਬਲ ਯੋਗ ਹਨ।
ਬ੍ਰਿਖ ਰਾਸ਼ੀ
- ਬ੍ਰਿਖ ਰਾਸ਼ੀ ਦੇ ਜਾਤਕਾਂ ਨੂੰ ਕਰੀਅਰ 'ਚ ਬੰਪਰ ਲਾਭ ਮਿਲਣ ਦੀ ਉਮੀਦ ਹੈ। ਜੇਕਰ ਤੁਸੀਂ ਨੌਕਰੀ ਬਦਲਣ ਬਾਰੇ ਸੋਚ ਰਹੇ ਹੋ, ਤਾਂ ਮਨਚਾਹੀ ਨੌਕਰੀ ਮਿਲ ਸਕਦੀ ਹੈ। ਵਪਾਰ 'ਚ ਚੰਗਾ ਵਾਧਾ ਹੋਵੇਗਾ ਅਤੇ ਪੁਰਖਿਆਂ ਦੀ ਜਾਇਦਾਦ ਤੋਂ ਵੀ ਲਾਭ ਮਿਲ ਸਕਦਾ ਹੈ।
ਮਿਥੁਨ ਰਾਸ਼ੀ
- ਮਿਥੁਨ ਰਾਸ਼ੀ ਵਾਲੇ ਲੋਕ ਜੂਨ 'ਚ ਖੂਬ ਪੈਸਾ ਕਮਾਉਣਗੇ। ਅਚਾਨਕ ਧਨ ਪ੍ਰਾਪਤੀ ਦੇ ਰਸਤੇ ਖੁੱਲ੍ਹਣਗੇ ਅਤੇ ਵਿਦੇਸ਼ ਯਾਤਰਾ ਦੇ ਸ਼ੁਭ ਯੋਗ ਬਣ ਰਹੇ ਹਨ। ਤੁਹਾਡਾ ਨਵਾਂ ਵਾਹਨ ਖਰੀਦਣ ਦਾ ਸੁਪਨਾ ਵੀ ਇਸ ਮਹੀਨੇ ਪੂਰਾ ਹੋ ਸਕਦਾ ਹੈ।
ਕਰਕ ਰਾਸ਼ੀ
- ਕਰਕ ਰਾਸ਼ੀ ਦੇ ਲੋਕਾਂ ਦੀ ਆਮਦਨ 'ਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲੇਗਾ। ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ, ਜਿਸ 'ਚ ਸਫਲਤਾ ਮਿਲੇਗੀ। ਪੁਰਾਣੇ ਨਿਵੇਸ਼ ਤੋਂ ਵੀ ਭਾਰੀ ਲਾਭ ਹੋਣ ਦੀ ਸੰਭਾਵਨਾ ਹੈ।
ਨੋਟ :- ਇਹ ਜਾਣਕਾਰੀ ਧਾਰਮਿਕ ਆਸਥਾ ਅਤੇ ਲੋਕ ਮਾਨਤਾਵਾਂ 'ਤੇ ਅਧਾਰਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਤਵਿਸ਼ਾ ਸ਼ਰਮਾ ਮੌਤ ਮਾਮਲਾ: ਭਗੌੜੇ ਪਤੀ ਨੇ ਜਬਲਪੁਰ ਹਾਈ ਕੋਰਟ 'ਚ ਦਿੱਤੀ ਜ਼ਮਾਨਤ ਅਰਜ਼ੀ
NEXT STORY