ਨਵੀਂ ਦਿੱਲੀ : ਜੋਤਿਸ਼ ਦੇ ਨਜ਼ਰੀਏ ਤੋਂ 15 ਮਈ 2026 ਦੀ ਤਾਰੀਖ਼ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ। ਇਸ ਦਿਨ ਗ੍ਰਹਿਆਂ ਦੀ ਸਥਿਤੀ ਅਜਿਹੀ ਬਣੇਗੀ ਕਿ ਤਿੰਨ ਸ਼ੁਭ ਰਾਜਯੋਗ ਇੱਕੋ ਸਮੇਂ ਬਣਨ ਜਾ ਰਹੇ ਹਨ, ਜਿਸ ਦਾ ਅਸਰ ਕਈ ਰਾਸ਼ੀਆਂ ਦੇ ਜੀਵਨ ਵਿੱਚ ਸੁਨਹਿਰੀ ਬਦਲਾਅ ਲਿਆਵੇਗਾ।
ਕਿਹੜੇ ਰਾਜਯੋਗ ਬਣਨਗੇ?
ਦ੍ਰਿਕ ਪੰਚਾਂਗ ਦੇ ਅਨੁਸਾਰ, 15 ਮਈ ਨੂੰ ਕਈ ਸੰਯੋਗ ਇਕੱਠੇ ਬਣਨਗੇ। ਇਸ ਦਿਨ ਮੇਖ ਰਾਸ਼ੀ 'ਚ ਲਕਸ਼ਮੀ ਰਾਜਯੋਗ, ਬ੍ਰਿਖ ਰਾਸ਼ੀ 'ਚ ਬੁਧਾਦਿੱਤਿਆ ਯੋਗ ਅਤੇ ਮਿਥੁਨ ਰਾਸ਼ੀ 'ਚ ਲਕਸ਼ਮੀ ਨਾਰਾਇਣ ਯੋਗ ਦਾ ਨਿਰਮਾਣ ਹੋਵੇਗਾ। ਇਨ੍ਹਾਂ ਯੋਗਾਂ ਦੇ ਬਣਨ ਨਾਲ ਕੁਝ ਖਾਸ ਰਾਸ਼ੀਆਂ ਦੇ ਚੰਗੇ ਦਿਨਾਂ ਦੀ ਸ਼ੁਰੂਆਤ ਹੋਵੇਗੀ।
ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ
ਮੇਖ ਰਾਸ਼ੀ: ਇਸ ਰਾਸ਼ੀ ਦੇ ਲੋਕਾਂ ਲਈ 15 ਮਈ ਤੋਂ ਬਾਅਦ ਦਾ ਸਮਾਂ ਬਹੁਤ ਸ਼ੁਭ ਰਹੇਗਾ। ਲੰਬੇ ਸਮੇਂ ਤੋਂ ਫਸਿਆ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ ਅਤੇ ਸਮਾਜ ਵਿੱਚ ਮਾਣ-ਸਤਿਕਾਰ ਵਧੇਗਾ। ਜੇਕਰ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਸਮਾਂ ਤੁਹਾਡੇ ਪੱਖ 'ਚ ਹੈ।
ਸਿੰਘ ਰਾਸ਼ੀ: ਕਰੀਅਰ 'ਚ ਤੇਜ਼ੀ ਨਾਲ ਤਰੱਕੀ ਦੇ ਯੋਗ ਹਨ। ਦਫ਼ਤਰ 'ਚ ਨਵੀਆਂ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ ਜੋ ਅੱਗੇ ਚੱਲ ਕੇ ਤਰੱਕੀ (ਪ੍ਰਮੋਸ਼ਨ) ਦਾ ਰਸਤਾ ਖੋਲ੍ਹਣਗੀਆਂ। ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਵੀ ਇਹ ਸਮਾਂ ਸਕਾਰਾਤਮਕ ਰਹੇਗਾ।
ਕੰਨਿਆ ਰਾਸ਼ੀ: ਇਹ ਸਮਾਂ ਸਫ਼ਲਤਾ ਅਤੇ ਨਵੀਂ ਸ਼ੁਰੂਆਤ ਲੈ ਕੇ ਆਵੇਗਾ। ਜੀਵਨ 'ਚ ਸੁੱਖ-ਸਹੂਲਤਾਂ ਵਧਣਗੀਆਂ ਤੇ ਵਿਦੇਸ਼ ਜਾਣ ਦੇ ਮੌਕੇ ਵੀ ਮਿਲ ਸਕਦੇ ਹਨ। ਪੁਰਾਣੇ ਕਰਜ਼ਿਆਂ ਤੋਂ ਰਾਹਤ ਮਿਲਣ ਦੀ ਵੀ ਸੰਭਾਵਨਾ ਹੈ।
ਧਨੂੰ ਰਾਸ਼ੀ: ਨਿਵੇਸ਼ ਤੋਂ ਚੰਗਾ ਰਿਟਰਨ ਮਿਲਣ ਦੇ ਸੰਕੇਤ ਹਨ। ਰੁਕੇ ਹੋਏ ਕੰਮ ਪੂਰੇ ਹੋਣਗੇ ਅਤੇ ਕੋਈ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ, ਜਿਸ ਨਾਲ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਖੁੱਲ੍ਹਣਗੇ ਤਰੱਕੀ ਦੇ ਰਾਹ! ਪੈਸਿਆਂ ਤੋਂ ਇਲਾਵਾ ਪਰਸ 'ਚ ਰੱਖੋ ਇਹ ਸ਼ੁਭ ਚੀਜ਼ਾਂ
NEXT STORY