ਓਰੈਯਾ (ਵਾਰਤਾ)- ਉੱਤਰ ਪ੍ਰਦੇਸ਼ 'ਚ ਓਰੈਯਾ ਜ਼ਿਲ੍ਹੇ ਦੇ ਕਸਬਾ ਬਿਧੂਨਾ 'ਚ ਕ੍ਰਿਸ਼ਨ ਭਗਤੀ 'ਚ ਲੀਨ ਇਕ ਕੁੜੀ ਨੇ ਭਗਵਾਨ ਕ੍ਰਿਸ਼ਨ ਨੂੰ ਆਪਣਾ ਈਸ਼ਟ ਮੰਨਦੇ ਹੋਏ ਉਨ੍ਹਾਂ ਨਾਲ 7 ਫੇਰੇ ਲੈਂਦੇ ਹੋਏ ਵਿਆਹ ਕਰ ਲਿਆ। ਇਸ ਵਿਆਹ 'ਚ ਪਰਿਵਾਰ ਅਤੇ ਰਿਸ਼ਤੇਦਾਰਾਂ ਦੀ ਸਹਿਮਤੀ ਰਹੀ। ਅਧਿਕਾਰਤ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਕਸਬਾ ਬਿਧੂਨਾ ਦੇ ਭਰਥਨਾ ਰੋਡ ਵਾਸੀ ਸਾਬਕਾ ਪ੍ਰਿੰਸੀਪਲ ਅਤੇ ਕਵੀ ਰਣਜੀਤ ਸਿੰਘ ਸੋਲੰਕੀ ਦੀ ਧੀ ਰਕਸ਼ਾ ਨੇ ਸ਼ਨੀਵਾਰ ਨੂੰ ਹਿੰਦੂ ਰੀਤੀ ਰਿਵਾਜ਼ ਨਾਲ ਘਰ 'ਚ ਪਰਿਵਾਰ ਦੇ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ 'ਚ ਭਗਵਾਨ ਕ੍ਰਿਸ਼ਨ ਨੂੰ ਆਪਣਾ ਪਤੀ ਮੰਨਦੇ ਹੋਏ ਉਨ੍ਹਾਂ ਦੀ ਮੂਰਤੀ ਨਾਲ 7 ਫੇਰੇ ਲਏ। ਪੰਡਿਤ ਰੂਦੇਸ਼ ਸ਼ੁਕਲਾ ਨੇ ਵਿਆਹ ਦੀਆਂ ਸਾਰੀਆਂ ਰਸਮਾਂ ਅਦਾ ਕਰਵਾਈਆਂ। ਸਮਾਜਸ਼ਾਸਤਰ ਤੋਂ ਐੱਮ.ਏ. ਰਕਸ਼ਾ ਨੇ ਕਿਹਾ ਕਿ ਉਹ ਬਚਪਨ ਤੋਂ ਭਗਵਾਨ ਕ੍ਰਿਸ਼ਨ ਨੂੰ ਆਪਣਾ ਪਤੀ ਮੰਨੀ ਸੀ ਅਤੇ ਉਨ੍ਹਾਂ 'ਚ ਲੀਨ ਰਹਿੰਦੇ ਹੋਏ ਉਨ੍ਹਾਂ ਦੀ ਪੂਜਾ ਕਰਦੀ ਸੀ।
ਜਦੋਂ ਪਰਿਵਾਰ ਨੇ ਉਨ੍ਹਾਂ ਦਾ ਵਿਆਹ ਕਰਨ ਦਾ ਦਬਾਅ ਬਾਰੇ ਕਿਹਾ ਤਾਂ ਉਸ ਨੇ ਭਗਵਾਨ ਕ੍ਰਿਸ਼ਨ ਨਾਲ ਵਿਆਹ ਕਰਨ ਦਾ ਫ਼ੈਸਲਾ ਲਿਆ, ਜਿਸ ਤੋਂ ਸਾਰੇ ਮੈਂਬਰਾਂ ਨੂੰ ਜਾਣੂੰ ਕਰਵਾ ਦਿੱਤਾ। ਜਿਸ ਤੋਂ ਬਾਅਦ ਪਰਿਵਾਰ ਦੀ ਸਹਿਮਤੀ ਨਾਲ ਉਨ੍ਹਾਂ ਨੇ ਭਗਵਾਨ ਨਾਲ 7 ਫੇਰੇ ਲੈ ਕੇ ਵਿਆਹ ਕਰ ਲਿਆ। ਹੁਣ ਮੈਂ ਕਨ੍ਹੀਆ ਦੀ ਅਤੇ ਕਨ੍ਹੀਆ ਮੇਰੇ ਹੋ ਗਏ ਹਨ। ਰਕਸ਼ਾ ਦਾ ਵਿਆਹ ਭਗਵਾਨ ਕ੍ਰਿਸ਼ਨ ਨਾਲ ਹਿੰਦੂ ਰੀਤੀ ਰਿਵਾਜ਼ ਪੰਡਿਤ ਦੀ ਮੌਜੂਦਗੀ 'ਚ ਹੋਇਆ। ਇਸ ਦੌਰਾਨ ਜਿੱਥੇ ਹਿੰਦੂ ਵਿਆਹ ਦੇ ਅਧੀਨ ਸਾਰੀਆਂ ਰਸਮਾਂ ਨਿਭਾਈਆਂ ਗਈਆਂ, ਉੱਥੇ ਹੀ ਵਿਆਹ ਦੌਰਾਨ ਮੌਜੂਦ ਰਹੇ ਲੋਕਾਂ ਲਈ ਭੋਜਨ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ ਸੀ। 2 ਵਾਰ ਸੁਫ਼ਨੇ 'ਚ ਭਗਵਾਨ ਨੇ ਉਸ ਦੇ ਗਲ਼ੇ 'ਚ ਵਰਮਾਲਾ ਪਾਈ ਹੈ। ਚਾਰੇ ਪਾਸੇ ਵਿਆਹ ਦਾ ਦਬਾਅ ਬਣ ਰਿਹਾ ਸੀ ਤਾਂ ਮੈਂ ਕਿਸੇ ਨੌਜਵਾਨ ਦੀ ਬਜਾਏ ਭਗਵਾਨ ਨਾਲ ਹੀ ਵਿਆਹ ਕਰ ਲਿਆ।
SIU ਨੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਦੋਸ਼ੀ ਦਾ ਮਕਾਨ ਕੀਤਾ ਕੁਰਕ
NEXT STORY