ਰਾਜਗੜ੍ਹ— ਭਾਵੇਂ ਹੀ ਸਰਕਾਰ ਹਰ ਪਿੰਡ 'ਚ ਬੁਨਿਆਦੀ ਸੁਵਿਧਾਵਾਂ ਦੇਣ ਲਈ ਵਾਅਦੇ ਕਰਦੀ ਹੈ, ਪਰ ਹਕੀਕਤ ਕੁਝ ਹੋਰ ਹੀ ਹੈ। ਰਾਜਗੜ੍ਹ ਵਿਕਾਸ ਖੰਡ ਦੀ ਗ੍ਰਾਮ ਪੰਚਾਇਤ ਨੈਹਰ ਪਾਬ ਦਾ ਰਿਹਾਣਾ ਕਠੋਲ ਪਿੰਡ ਅੱਜ ਵੀ ਬੁਨਿਆਦੀ ਸੁਵਿਧਾਵਾਂ ਲਈ ਤਰਸ ਰਿਹਾ ਹੈ। ਅਜੇ ਤੱਕ ਇਸ ਪਿੰਡ ਨੂੰ ਸੜਕ ਨਾਲ ਜੋੜਿਆ ਨਹੀਂ ਗਿਆ। ਲੋਕਾਂ ਨੂੰ ਕਈ ਮੀਲ ਪੈਦਲ ਤੁਰ ਕੇ ਜਾਣਾ ਪੈਂਦਾ ਹੈ, ਜੇਕਰ ਕੋਈ ਬੀਮਾਰ ਪੈ ਜਾਂਦਾ ਹੈ ਤਾਂ ਮਰੀਜ਼ ਨੂੰ ਪਿੱਠ 'ਤੇ ਚੁੱਕ ਕੇ ਮੁੱਖ ਸੜਕ 'ਤੇ ਲੈ ਕੇ ਜਾਣਾ ਪੈਂਦਾ ਹੈ। ਇਸ ਪ੍ਰਕਾਰ ਖੇਤੀ ਉਤਪਾਦ ਮੰਡੀਆਂ ਤੱਕ ਲੈ ਜਾਣ ਲਈ ਖੱਚਰਾਂ ਦਾ ਸਹਾਰਾ ਲੈਣਾ ਪੈਂਦਾ ਹੈ।
ਪਿੰਡ ਦੇ ਲੋਕ ਅੱਜ ਵੀ ਪਾਣੀ ਦੀ ਸਮੱਸਿਆ ਤੋਂ ਪਰੇਸ਼ਾਨ ਹਨ। ਆਈ. ਪੀ. ਐੱਚ. ਵਿਭਾਗ ਵਲੋਂ ਇਕ ਪਾਣੀ ਯੋਜਨਾ ਮੰਨੀ ਗਈ ਸੀ, ਪਰ ਅੱਜ ਤੱਕ ਇਹ ਯੋਜਨਾ ਚਾਲੂ ਨਹੀਂ ਹੋ ਸਕੀ। ਪਿੰਡ ਦੇ ਸਕੂਲ ਤੱਕ ਪਾਈਪ ਲਾਈਨ ਹੈ, ਪਰ ਇਸ ਤੋਂ ਅੱਗੇ ਵਾਲੇ ਖੇਤਰ 'ਚ ਪਾਣੀ ਤੱਕ ਨਹੀਂ ਮਿਲਦਾ। ਲੋਕਾਂ ਨੇ ਮਾਮਲੇ ਨੂੰ ਕਈ ਵਾਰ ਵਿਭਾਗ ਦੇ ਸਾਹਮਣੇ ਉਠਾਇਆ ਹੈ, ਪਰ ਹੁਣ ਤੱਕ ਸਮੱਸਿਆ ਉਸੇ ਤਰਾ ਹੀ ਬਣੀ ਹੋਈ ਹੈ। ਵਿਭਾਗ ਦੇ ਯੂਨੀਅਰ ਇੰਜੀਨੀਅਰ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਪਿੰਡ ਲਈ ਬਣ ਰਹੀ ਪਾਣੀ ਯੋਜਨਾ ਕੰਮ ਤਰੱਕੀ 'ਤੇ ਹੈ ਅਤੇ ਜਲਦੀ ਹੀ ਪਿੰਡ ਨੂੰ ਪਾਣੀ ਦਿੱਤਾ ਜਾਵੇਗਾ।
ਬੱਚਣ ਦੀ ਕੋਸ਼ਿਸ਼ 'ਚ ਹੋਇਆ ਹਾਦਸਾ, ਗੱਡੀ 'ਚ ਲੱਗੀ ਅੱਗ
NEXT STORY