ਜੈਪੁਰ— ਆਮਦਨ ਟੈਕਸ ਵਿਭਾਗ ਨੇ ਪੁਲਸ ਨਾਲ ਇਕ ਜੁਆਇੰਟ ਆਪਰੇਸ਼ਨ 'ਚ ਦਿੱਲੀ ਤੋਂ ਜੈਪੁਰ ਆ ਰਹੇ ਇਕ ਨੌਜਵਾਨ ਕੋਲੋਂ ਚਾਰ ਕਰੋੜ ਰੁਪਏ ਬਰਾਮਦ ਕੀਤੇ ਹਨ। ਉਸ ਨੂੰ ਇਹ ਰੁਪਏ ਭੀਲਵਾੜਾ ਦੇ ਇਕ ਨਗਰ ਪ੍ਰੀਸ਼ਦ ਕੌਂਸਲਰ ਦੇ ਇੱਥੇ ਪਹੁੰਚਾਉਣੇ ਸਨ। ਏ.ਟੀ.ਐੱਸ. ਦੇ ਆਈ.ਜੀ. ਬੀਜੂ ਜਾਰਜ ਜੋਜਫ ਨੇ ਫਿਲਹਾਲ ਅੱਤਵਾਦ ਫੰਡਿੰਗ ਦੀ ਗੱਲ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲੇ 'ਚ ਹਰ ਪਹਿਲੂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਲਈ ਕੌਂਸਲਰ ਅਤੇ ਹੋਰ ਲੋਕਾਂ ਦੇ ਘਰ 'ਤੇ ਸਰਚ ਜਾਰੀ ਹੈ। ਚਾਰ ਕਰੋੜ ਦੀ ਇਹ ਰਕਮ ਹਵਾਲਾ ਕੀਤੀ ਹੋ ਸਕਦੀ ਹੈ।
ਆਮਦਨ ਟੈਕਸ ਵਿਭਾਗ ਅਨੁਸਾਰ ਸੂਚਨਾ ਮਿਲੀ ਸੀ ਕਿ ਦਿੱਲੀ ਤੋਂ ਅਹਿਮਦਾਬਾਦ ਜਾ ਰਹੀ ਸ਼੍ਰੀਨਾਥ ਟਰੈਵਲਜ਼ ਦੀ ਬੱਸ 'ਚ ਬਨਵਾਰੀ ਨਾਂ ਦਾ ਨੌਜਵਾਨ ਗੈਰ-ਕਾਨੂੰਨੀ ਰੂਪ ਨਾਲ ਚਾਰ ਕਰੋੜ ਰੁਪਏ ਲੈ ਕੇ ਜਾ ਰਿਹਾ ਹੈ। ਇਸ ਤੋਂ ਬਾਅਦ ਹਰਕਤ 'ਚ ਆਈ ਆਮਦਨ ਟੈਕਸ ਵਿਭਾਗ ਦੀ ਟੀਮ ਨੇ ਪੁਲਸ ਦੀ ਮਦਦ ਨਾਲ ਨੌਜਵਾਨ ਨੂੰ ਮਨੋਹਰਪੁਰ ਟੋਲ ਨਾਕੇ 'ਤੇ ਬੱਸ ਤੋਂ ਉਤਾਰ ਲਿਆ। ਜਦੋਂ ਉਸ ਦੇ ਸਾਮਾਨ ਦੀ ਤਲਾਸ਼ੀ ਲਈ ਗਈ ਤਾਂ ਚਾਰ ਪੈਕੇਟ 'ਚ 4 ਕਰੋੜ ਰੁਪਏ (2 ਹਜ਼ਾਰ ਦੀ ਬੰਡਲ) ਰੱਖੇ ਹੋਏ ਸਨ। ਆਮਦਨ ਟੈਕਸ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਬਨਵਾਰੀ ਨੂੰ ਇਹ ਚਾਰ ਕਰੋੜ ਰੁਪਏ ਭੀਲਵਾੜਾ ਦੇ ਇਕ ਨਗਰ ਪ੍ਰੀਸ਼ਦ ਕੌਂਸਲਰ ਫੈਜ਼ਲ ਰਾਊਫ ਨੂੰ ਦੇਣੇ ਸਨ। ਬਨਵਾਰੀ ਖੁਦ ਨੂੰ ਕੌਂਸਲਰ ਦਾ ਕਰਮਚਾਰੀ ਦੱਸ ਰਿਹਾ ਹੈ। ਪੁੱਛ-ਗਿੱਛ 'ਚ ਬਨਵਾਰੀ ਨੇ ਇਹ ਰਕਮ ਫੈਜ਼ਲ ਦੀ ਹੋਣੀ ਦੱਸਿਆ। ਜਿਸ ਤੋਂ ਬਾਅਦ ਆਮਦਨ ਟੈਕਸ ਅਤੇ ਏ.ਟੀ.ਐੱਸ. ਦੀਆਂ ਟੀਮਾਂ ਭੀਲਵਾੜਾ ਸਥਿਤ ਫੈਜ਼ਲ ਦੇ ਮਕਾਨ 'ਤੇ ਵੀ ਸਰਚ ਕਰ ਰਹੀ ਹੈ।
ਪਾਣੀ ਦੇ ਡਰੱਮ 'ਚ ਡੁੱਬ ਕੇ 2 ਸਾਲ ਦੇ ਮਾਸੂਮ ਦੀ ਮੌਤ
NEXT STORY