ਕਰਨਾਲ—ਦਾਜ ਲੈਣਾ ਹੀ ਨਹੀਂ ਦੇਣ ਵੀ ਵੱਡਾ ਅਪਰਾਧ ਹੈ। ਦਾਜ ਦੇ ਕਾਰਨ ਕਈ ਵਿਆਹ ਟੁੱਟ ਜਾਂਦੇ ਹਨ, ਪਰ ਦਾਜ ਦੇਣ ਦੇ ਬਾਅਦ ਸਿਰਫ ਉਸ ਦੀ ਲਿਸਟ ਬਣਾਉਣ 'ਤੇ ਵੀ ਵਿਵਾਦ ਹੋਣਾ, ਇਹ ਪਹਿਲੀ ਵਾਰ ਸੁਣਨ 'ਚ ਆਇਆ ਹੈ। ਜੀ. ਹਾਂ, ਕਰਨਾਲ 'ਚ ਵਿਆਹ ਹੋਣ ਦੇ ਬਾਅਦ ਵਿਦਾਈ ਦੇ ਸਮੇਂ ਲਾੜੀ ਪੱਖ ਰਿਵਾਜ ਦੇ ਮੁਤਾਬਕ ਲਿਸਟ ਬਣਾ ਰਹੇ ਸੀ, ਜਿਸ 'ਤੇ ਬਾਰਾਤੀ ਨੇ ਨਿਸ਼ਾਨਾ ਕੱਸਦੇ ਹੋਏ ਕਿਹਾ ਕਿ ਲਿਸਟ ਬਣਾ ਰਹੇ ਹੋ, ਤੁਸੀਂ ਕਿਹੜੇ ਕਾਰ ਦਿੱਤੀ ਹੈ। ਬਸ ਇੰਨਾਂ ਕਹਿੰਦੇ ਹੀ ਲਾੜੀ ਪੱਖ ਦੇ ਲੋਕ ਭੜਕ ਗਏ ਅਤੇ ਗੱਲ ਥਾਣੇ ਤੱਕ ਜਾ ਪਹੁੰਚੀ। ਇਸ ਘਟਨਾ ਨਾਲ ਲਾੜੀ ਦੇ ਪਿਤਾ ਨੂੰ ਡੂੰਘਾ ਸਦਮਾ ਲੱਗਾ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ।
ਜਾਣਕਾਰੀ ਮੁਤਾਬਕ ਪਿੰਡ ਬੀੜ-ਬੜਾਲਵਾ 'ਚ ਕੈਥਲ ਦੇ ਪਿੰਡ ਰਾਜੌਂਦ ਤੋਂ ਬਾਰਾਤ ਆਈ ਸੀ। ਲਾੜੀ ਪੱਖ ਦੇ ਮੁਤਾਬਕ ਲੜਕੀ ਦੇ ਵਿਆਹ ਦੇ ਲਈ ਦਿੱਤੇ ਜਾਣ ਵਾਲੇ ਸਾਮਾਨ ਦੀ ਲਿਸਟ ਤਿਆਰ ਕਰਕੇ ਉਸ 'ਤੇ ਲਾੜੇ ਪੱਖ ਦੇ ਲੋਕਾਂ ਦੇ ਦਸਤਖਤ ਕਰਵਾਉਣ ਦੀ ਪਰੰਪਰਾ ਹੈ। ਲਾੜੀ ਪੱਖ ਨੇ ਕਈ ਸਾਮਾਨ ਦੇ ਨਾਲ ਇਕ ਬਾਈਕ ਦਿੱਤੀ ਸੀ, ਪਰ ਜਦੋਂ ਬਾਰਾਤੀ ਵੱਲੋਂ ਕਾਰ ਨਾ ਦੇਣ ਦਾ ਤੰਜ ਕੱਸਿਆ ਗਿਆ ਤਾਂ ਉਨ੍ਹਾਂ ਨੇ ਨਿਗਦੂ ਪੁਲਸ ਚੌਕੀ 'ਚ ਰਿਪੋਰਟ ਦਰਜ ਕਰਾ ਦਿੱਤੀ। ਪੁਲਸ ਨੇ ਉੱਥੇ ਪਹੁੰਚ ਕੇ ਲਾੜੇ ਨੂੰ ਆਪਣੇ ਨਾਲ ਚੌਕੀ ਲੈ ਗਈ, ਜਿਸ ਦੇ ਬਾਅਦ ਪਿੱਛੇ-ਪਿੱਛੇ ਪੂਰੀ ਬਾਰਾਤ ਵੀ ਚੌਕੀ ਤੱਕ ਆ ਗਈ। ਇਹ ਮਾਮਲਾ ਬੀਤੀ ਰਾਤ ਤੱਕ ਚੱਲਦਾ ਰਿਹਾ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਅਜੇ ਕਿਸੇ ਨੇ ਸ਼ਿਕਾਇਤ ਨਹੀਂ ਦਿੱਤੀ। ਸ਼ਿਕਾਇਤ ਮਿਲਣ ਦੇ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।
ਅਮਿਤ ਸ਼ਾਹ ਦਾ ਐਲਾਨ, ਐਨ.ਡੀ.ਏ. ਵਲੋਂ ਰਾਮਨਾਥ ਕੋਵਿੰਦ ਹੋਣਗੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ
NEXT STORY