ਨੈਸ਼ਨਲ ਡੈਸਕ : ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨੂੰ ਕਥਿਤ ਤੌਰ 'ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਪੁਲਸ ਨੇ ਇੱਕ ਵਿਅਕਤੀ ਨੂੰ ਗੁਜਰਾਤ ਦੇ ਅਹਿਮਦਾਬਾਦ ਤੋਂ ਹਿਰਾਸਤ ਵਿੱਚ ਲਿਆ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਸ਼ੇਖਰ ਯਾਦਵ (32) ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਬਿਹਾਰ ਦੇ ਬਾਂਕਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ।
ਮੁੰਗੇਰ ਦੇ ਪੁਲਸ ਸੁਪਰਡੈਂਟ ਸਈਅਦ ਇਮਰਾਨ ਮਸੂਦ ਨੇ ਦੱਸਿਆ ਕਿ 15 ਅਪ੍ਰੈਲ ਨੂੰ ਸੰਗਰਾਮਪੁਰ ਥਾਣੇ ਨੂੰ ਇੱਕ ਸੂਚਨਾ ਅਤੇ ਆਡੀਓ ਕਲਿੱਪ ਮਿਲੀ ਸੀ। ਇਸ ਕਲਿੱਪ ਵਿੱਚ ਦੋ ਵਿਅਕਤੀਆਂ ਦੀ ਗੱਲਬਾਤ ਦੌਰਾਨ ਇੱਕ ਵਿਅਕਤੀ ਸਮਰਾਟ ਚੌਧਰੀ ਲਈ ਭੱਦੀ ਸ਼ਬਦਾਵਲੀ ਵਰਤ ਰਿਹਾ ਸੀ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਸੀ। ਇਸ ਤੋਂ ਬਾਅਦ ਇੱਕ ਵਿਸ਼ੇਸ਼ ਪੁਲਸ ਟੀਮ ਗੁਜਰਾਤ ਭੇਜੀ ਗਈ, ਜਿਸ ਨੇ ਸਥਾਨਕ ਪੁਲਸ ਦੇ ਸਹਿਯੋਗ ਨਾਲ ਮੁਲਜ਼ਮ ਨੂੰ ਕਾਬੂ ਕਰ ਲਿਆ।
ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਗੁਨਾਹ ਕਬੂਲ ਕਰਦਿਆਂ ਦੱਸਿਆ ਕਿ ਉਸ ਨੂੰ ਇੱਕ ਨੰਬਰ ਤੋਂ ਵਾਰ-ਵਾਰ ਫੋਨ ਆ ਰਹੇ ਸਨ, ਜਿਸ ਕਾਰਨ ਪਰੇਸ਼ਾਨ ਹੋ ਕੇ ਉਸ ਨੇ ਗੁੱਸੇ ਵਿੱਚ ਅਜਿਹੀਆਂ ਗੱਲਾਂ ਕਹੀਆਂ ਸਨ। ਪੁਲਸ ਅਨੁਸਾਰ ਮੁਲਜ਼ਮ ਗੁਜਰਾਤ ਵਿੱਚ ਟਰੱਕ ਚਲਾਉਂਦਾ ਹੈ ਅਤੇ ਪਿਛਲੇ 1.5 ਸਾਲ ਤੋਂ ਘਰ ਨਹੀਂ ਪਰਤਿਆ ਸੀ। ਪੁਲਸ ਹੁਣ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਕੀ ਇਸ ਧਮਕੀ ਪਿੱਛੇ ਕੋਈ ਹੋਰ ਗੁਪਤ ਮਕਸਦ ਤਾਂ ਨਹੀਂ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
Fried Rice 'ਚ ਚਿਕਨ ਘੱਟ ਹੋਣ 'ਤੇ ਭੜਕੇ ਸ਼ਖ਼ਸ ਨੇ ਰੈਸਟੋਰੈਂਟ 'ਚ ਕੀਤੀ ਭੰਨਤੋੜ, ਕਰਮਚਾਰੀਆਂ ਨੂੰ ਕੁੱਟਿਆ
NEXT STORY