ਨਵੀਂ ਦਿੱਲੀ— ਦਿੱਲੀ ਨੂੰ ਸ਼ਰਮਸਾਰ ਕਰਨ ਵਾਲੀ ਫਿਰ ਇਕ ਘਟਨਾ ਸਾਹਮਣੇ ਆਈ ਹੈ, ਜਿਸ 'ਚ ਸਟਡੀ ਟੂਰ 'ਤੇ ਝਾਰਖੰਡ ਦੇ ਰਾਂਚੀ ਤੋਂ ਦਿੱਲੀ ਆਈ ਕਾਲਜ ਦੀ ਵਿਦਿਆਰਥਣ ਦਾ ਹੋਟਲ ਦੇ ਬਾਥਰੂਮ 'ਚ ਨਹਾਉਂਦੇ ਹੋਏ ਵੀਡੀਓ ਬਣਾਇਆ ਜਾ ਰਿਹਾ ਸੀ। ਇਹ ਵੀਡੀਓ ਨਾਲ ਦੇ ਕਮਰੇ 'ਚ ਰਹਿ ਰਹੇ ਤਿੰਨ ਨੌਜਵਾਨ ਮੋਬਾਇਲ ਰਾਹੀਂ ਦੋਹਾਂ ਕਮਰਿਆਂ 'ਚ ਲੱਗੇ ਬਾਥਰੂਮ ਦੀ ਕੰਧ 'ਚ ਬਣੇ ਵੈਂਟੀਲੇਟਰ ਦੇ ਮਾਧਿਅਮ ਨਾਲ ਬਣਾ ਰਹੇ ਸਨ। ਨਹਾ ਰਹੀ ਲੜਕੀ ਨੇ ਸ਼ੱਕ ਹੋਣ 'ਤੇ ਹੋਟਲ ਦੇ ਹੋਰ ਕਮਰਿਆਂ 'ਚ ਰੁਕੀਆਂ ਸਹੇਲੀਆਂ ਦੀ ਮਦਦ ਨਾਲ ਨਾਲ ਦੇ ਕਮਰੇ ਨੂੰ ਜ਼ਬਰਨ ਖੁੱਲ੍ਹਵਾ ਕੇ ਇਕ ਲੜਕੀ ਸਮੇਤ ਤਿੰਨ ਦੋਸ਼ੀਆਂ ਨੂੰ ਫੜ ਲਿਆ ਪਰ ਹੋਟਲ ਮੈਨੇਜਮੈਂਟ ਉਨ੍ਹਾਂ ਦੀ ਮਦਦ ਦੀ ਬਜਾਏ ਉਨ੍ਹਾਂ ਨੂੰ ਦੌੜਾਉਣ ਦੀ ਕੋਸ਼ਿਸ਼ ਕਰਨ ਲੱਗੇ, ਜਿਸ ਦਾ ਫਾਇਦਾ ਚੁੱਕ ਲੜਕੀ ਫਰਾਰ ਹੋ ਗਈ।
ਸਟਡੀ ਟੂਰ 'ਤੇ ਦਿੱਲੀ ਗਈ ਸੀ ਵਿਦਿਆਰਥਣਾਂ
ਤਿੰਨ ਨੌਜਵਾਨਾਂ ਨੂੰ ਕਮਰੇ 'ਚ ਬੰਦ ਕਰ ਕੇ ਪੁਲਸ ਨੂੰ ਸੂਚਿਤ ਕੀਤਾ ਗਿਆ। ਵਿਦਿਆਰਥਣਾਂ ਨੂੰ ਪੁਲਸ ਦੀ ਕਾਰਜਸ਼ੈਲੀ ਨਾਲ ਵੀ ਨਿਰਾਸ਼ਾ ਹੀ ਹੱਥ ਲੱਗੀ। ਪੁਲਸ ਹੋਟਲ ਤੋਂ ਤਿੰਨ ਦੋਸ਼ੀਆਂ ਨੂੰ ਥਾਣੇ ਲੈ ਗਈ ਪਰ ਮਾਮਲਾ ਸਿਰਫ ਚੇਨਈ ਵਾਸੀ 29 ਸਾਲਾ ਦੀਪਕ ਨਾਮੀ ਨੌਜਵਾਨ 'ਤੇ ਹੀ ਦਰਜ ਕੀਤਾ। ਹੋਰ 2 ਨੂੰ ਇਹ ਕਹਿ ਕੇ ਛੱਡ ਦਿੱਤਾ ਕਿ ਉਹ ਇਸ 'ਚ ਸ਼ਾਮਲ ਨਹੀਂ ਸਨ। ਪੁਲਸ ਦੋਸ਼ੀ ਦਾ ਮੋਬਾਇਲ ਜ਼ਬਤ ਕਰ ਕੇ ਜਾਂਚ ਕਰਨ ਦੀ ਗੱਲ ਕਹਿ ਰਹੀ ਹੈ। ਜਾਣਕਾਰੀ ਅਨੁਸਾਰ ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਇਕ ਬੀ.ਐੱਡ. ਕਾਲਜ ਦੀਆਂ 130 ਵਿਦਿਆਰਥਣਾਂ ਦਿੱਲੀ ਅਤੇ ਨੇੜੇ-ਤੇੜੇ ਦੇ ਇਤਿਹਾਸਕ ਸਟਡੀ ਟੂਰ 'ਤੇ 16 ਫਰਵਰੀ ਨੂੰ ਦਿੱਲੀ ਆਈਆਂ ਸਨ। ਕਾਲਜ ਪ੍ਰਬੰਧਨ ਨੇ ਹੀ ਏਜੰਟ ਦੇ ਮਾਧਿਅਮ ਨਾਲ ਮਾਇਆਪੁਰੀ ਸਥਿਤ ਜਾਗੀਰ ਪੈਲੇਟ ਹੋਟਲ 'ਚ ਸਾਰੀਆਂ ਵਿਦਿਆਰਥਣਾਂ ਅਤੇ ਉਨ੍ਹਾਂ ਨਾਲ ਆਏ ਅਧਿਆਪਕਾਂ ਲਈ 22 ਕਮਰੇ ਬੁੱਕ ਕੀਤੇ ਸਨ। ਪੀੜਤਾ ਆਪਣੀਆਂ 2 ਸਹੇਲੀਆਂ ਨਾਲ ਕਮਰਾ ਨੰਬਰ 306 'ਚ ਰੁਕੀ ਸੀ।
ਨਹਾਉਂਦੇ ਹੋਏ ਬਣਾਇਆ ਵਿਦਿਆਰਥਣ ਦਾ ਵੀਡੀਓ
ਬੁੱਧਵਾਰ ਸਵੇਰੇ ਕਰੀਬ 7.30 ਵਜੇ ਪੀੜਤ ਵਿਦਿਆਰਥਣ ਨਹਾਉਣ ਲਈ ਬਾਥਰੂਮ 'ਚ ਗਈ। ਥੋੜ੍ਹੀ ਦੇਰ ਬਾਅਦ ਉਸ ਨੂੰ ਮਹਿਸੂਸ ਹੋਇਆ ਕਿ ਬਾਥਰੂਮ ਗਦੀ ਕੰਧ ਜੋ ਕਿ ਨਾਲ ਦੇ ਕਮਰੇ ਨਾਲ ਜੁੜੀ ਸੀ 'ਚ ਬਣੇ ਵੈਂਟੀਲੇਟਰ ਤੋਂ ਫਲੈਸ਼ ਦੀ ਰੋਸ਼ਨੀ ਆ ਰਹੀ ਹੈ, ਜਿਵੇਂ ਕੋਈ ਉਸ ਦਾ ਵੀਡੀਓ ਬਣਾ ਰਿਹਾ ਹੋਵੇ। ਸ਼ੱਕ ਹੁੰਦੇ ਹੀ ਉਹ ਤੁਰੰਤ ਬਾਥਰੂਮ 'ਚੋਂ ਬਾਹਰ ਆਈ ਅਤੇ ਕਮਰੇ 'ਚ ਮੌਜੂਦ ਹੋਰ ਦੋਹਾਂ ਵਿਦਿਆਰਥਣਾਂ ਨੂੰ ਉਸ ਨੇ ਇਹ ਗੱਲ ਦੱਸੀ। ਤਿੰਨਾਂ ਨੇ ਤੁਰੰਤ ਆਪਣੀ ਮਹਿਲਾ ਪ੍ਰੋਫੈਸਰ ਅਤੇ ਹੋਰ ਵਿਦਿਆਰਥਣਾਂ ਨੂੰ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਸਾਰਿਆਂ ਨੇ ਕਮਰਾ ਨੰਬਰ 307 ਖੁੱਲ੍ਹਵਾਇਆ। ਅੰਦਰ ਤਿੰਨ ਲੜਕੇ ਅਤੇ ਇਕ ਲੜਕੀ ਮੌਜੂਦ ਸੀ। ਉਨ੍ਹਾਂ 'ਚੋਂ ਇਕ ਦੇ ਹੱਥ 'ਚ ਆਈਫੋਨ ਸੀ, ਜਿਸ ਨੂੰ ਵਿਦਿਆਰਥਣਾਂ ਨੇ ਖੋਹ ਲਿਆ, ਜਾਂਚ ਕਰਨ 'ਤੇ ਉਸ 'ਚੋਂ ਵਿਦਿਆਰਥਣ ਦਾ ਨਹਾਉਂਦੇ ਹੋਏ ਬਣਾਇਆ ਹੋਇਆ ਵੀਡੀਓ ਮਿਲਿਆ। ਇਸੇ ਦੌਰਾਨ ਹੋਟਲ ਦਾ ਮੈਨੇਜਰ ਕੁਝ ਕਰਮਚਾਰੀਆਂ ਨਾਲ ਉੱਥੇ ਪੁੱਜ ਗਿਆ ਅਤੇ ਵਿਦਿਆਰਥਣਾਂ ਦੀ ਮਦਦ ਦੀ ਬਜਾਏ ਉਨ੍ਹਾਂ ਚਾਰਾਂ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਭੀੜ 'ਚੋਂ ਕੱਢ ਦੌੜਾਉਣ 'ਚ ਲੱਗ ਗਿਆ।
ਮੋਦੀ ਸਰਕਾਰ ਦੀ ਬਾਬੂਆਂ ਦੇ ਵਿਦੇਸ਼ੀ ਦੌਰਿਆਂ 'ਤੇ ਤਿੱਖੀ ਨਜ਼ਰ
NEXT STORY