ਨਵੀਂ ਦਿੱਲੀ— ਰਾਸ਼ਟਰੀ ਰਾਜ ਮਾਰਗ ਅਥਾਰਟੀ ਨੇ ਦੁਨੀਆ ਦੇ ਸਭ ਤੋਂ ਲੰਮੇ ਐਕਸਪ੍ਰੈੱਸ-ਵੇ ਦਾ ਰਸਤਾ ਸਾਫ ਕਰਦੇ ਹੋਏ ਇਨਫਰਾਸਟਰੱਕਚਰ ਖੇਤਰ ਲਈ ਸੇਵਾ ਪ੍ਰਦਾਤਾ ਕੰਪਨੀ ਫੀਡਬੈਕ ਇਨਫਰਾ ਨੂੰ ਇਸ ਲਈ ਵਿਸਤ੍ਰਿਤ ਪ੍ਰਾਜੈਕਟ ਰਿਪੋਰਟ (ਡੀ. ਪੀ.ਆਰ.) ਤਿਆਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ। ਕੰਪਨੀ ਨੇ ਦੱਸਿਆ ਕਿ ਨਾਗਪੁਰ ਤੋਂ ਹੈਦਰਾਬਾਦ ਹੁੰਦੇ ਹੋਏ ਬੇਂਗਲੁਰੂ ਨੂੰ ਜਾਣ ਵਾਲਾ ਇਹ ਐਕਸਪ੍ਰੈੱਸ-ਵੇ 1100 ਕਿਲੋਮੀਟਰ ਦਾ ਹੋਵੇਗਾ, ਜੋ ਮਹਾਰਾਸ਼ਟਰ, ਤੇਲੰਗਾਨਾ, ਆਂਧਰਾ ਪ੍ਰਦੇਸ਼ ਤੇ ਕਰਨਾਟਕ ਨੂੰ ਹੋ ਕੇ ਲੰਘੇਗਾ। ਇਹ ਦੁਨੀਆ ਦਾ ਸਭ ਤੋਂ ਲੰਮਾ ਐਕਸਪ੍ਰੈੱਸ-ਵੇ ਹੋਵੇਗਾ। ਉਸਨੇ ਦੱਸਿਆ ਕਿ ਇਸ ਦੀ ਲਾਗਤ ਘੱਟ ਤੋਂ ਘੱਟ 35000 ਕਰੋੜ ਰੁਪਏ ਹੋਵੇਗੀ। ਫੀਡਬੈਕ ਇਨਫਰਾ ਨੂੰ ਪ੍ਰਾਜੈਕਟ ਦੇ ਤਕਨੀਕੀ, ਆਰਥਿਕ ਤੇ ਵਿੱਤੀ ਪੱਖਾਂ ਦਾ ਸਰਵੇ ਕਰਨਾ ਹੈ ਤੇ ਮੁੜ-ਵਸੇਬਾ ਤੇ ਰਸਤੇ 'ਚ ਆਉਣ ਵਾਲੀਆਂ ਪਹਿਲਾਂ ਤੋਂ ਮੌਜੂਦ ਸੜਕਾਂ 'ਚ ਜ਼ਰੂਰੀ ਬਦਲਾਅ ਸਮੇਤ ਪ੍ਰਾਜੈਕਟ ਦੀ ਵਿਸਤ੍ਰਿਤ ਰਿਪੋਰਟ ਤਿਆਰ ਕਰਨੀ ਹੈ। ਇਹ ਰਾਜ ਮਾਰਗ ਖੇਤਰ ਤੋਂ ਕੰਪਨੀ ਨੂੰ ਮਿਲਣ ਵਾਲਾ ਸਭ ਤੋਂ ਵੱਡਾ ਕੰਮ ਹੈ।
ਰਾਮਨਾਥ ਕੋਵਿੰਦ ਪਤਨੀ ਸਣੇ ਪੁੱਜੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ, ਟੇਕਿਆ ਮੱਥਾ
NEXT STORY