ਮੰਦਸੌਰ- ਰਾਜਸਥਾਨ ਦੇ ਪ੍ਰਤਾਪਗੜ੍ਹ ਦੀ ਵਿਸ਼ਵ-ਪ੍ਰਸਿੱਧ ਥੇਵਾ ਕਲਾ ਹੁਣ ਰਾਸ਼ਟਰੀ ਸਰਹੱਦਾਂ ਪਾਰ ਕਰ ਰਹੀ ਹੈ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਵਿਲੱਖਣ ਪਛਾਣ ਬਣਾ ਰਹੀ ਹੈ। ਮੱਧ ਪ੍ਰਦੇਸ਼ ਦੇ ਮੰਦਸੌਰ ਦੇ ਇਕ ਕਾਰੀਗਰ ਰਾਕੇਸ਼ ਸੋਨੀ ਪਿਛਲੇ 25 ਸਾਲਾਂ ਤੋਂ ਇਸ ਰਵਾਇਤੀ ਅਤੇ ਦੁਰਲੱਭ ਕਲਾ ਨੂੰ ਜ਼ਿੰਦਾ ਬਣਾਏ ਹੋਏ ਹਨ। ਆਪਣੀ ਸਖ਼ਤ ਮਿਹਨਤ, ਸਮਰਪਣ ਅਤੇ ਬਾਰੀਕੀ ਨਾਲ ਕੀਤੀ ਗਈ ਕਾਰੀਗਰੀ ਰਾਹੀਂ ਉਨ੍ਹਾਂ ਨੇ ਥੇਵਾ ਕਲਾ ਨੂੰ ਇਕ ਨਵੀਂ ਪਛਾਣ ਦੇਣ 'ਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।
23 ਕੈਰੇਟ ਸੋਨੇ ਨਾਲ ਬੇਹੱਦ ਬਾਰੀਕ ਡਿਜ਼ਾਈਨ ਕੀਤੇ ਜਾਂਦੇ ਹਨ ਤਿਆਰ
ਰਾਕੇਸ਼ ਸੋਨੀ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਕਲਾ ਆਪਣੇ ਮਾਮੇ ਤੋਂ ਸਿੱਖੀ, ਜੋ ਕਿ ਰਾਜਸਥਾਨ ਦੇ ਪ੍ਰਤਾਪਗੜ੍ਹ 'ਚ ਰਹਿੰਦੇ ਹਨ ਅਤੇ ਸਾਲਾਂ ਤੋਂ ਇਸ ਰਵਾਇਤੀ ਸ਼ਿਲਪਕਾਰੀ ਨਾਲ ਜੁੜੇ ਹੋਏ ਹਨ। ਅਣਥੱਕ ਯਤਨਾਂ ਤੋਂ ਬਾਅਦ ਉਨ੍ਹਾਂ ਨੇ ਇਸ ਕਲਾ 'ਚ ਮੁਹਾਰਤ ਹਾਸਲ ਕੀਤੀ। ਅੱਜ ਉਨ੍ਹਾਂ ਦੇ ਥੇਵਾ ਕਲਾ ਦੇ ਗਹਿਣੇ ਅਤੇ ਕਲਾਕ੍ਰਿਤੀਆਂ ਦੇਸ਼ ਭਰ 'ਚ ਨਿਰਯਾਤ ਕੀਤੀਆਂ ਜਾਂਦੀਆਂ ਹਨ ਅਤੇ ਕਲਾ ਪ੍ਰੇਮੀਆਂ 'ਚ ਕਾਫ਼ੀ ਲੋਕਪ੍ਰਿਯ ਹਨ। ਥੇਵਾ ਕਲਾ ਦੀ ਸਭ ਤੋਂ ਵਿਲੱਖਣ ਵਿਸ਼ੇਸ਼ਤਾ ਇਸ ਦੀ ਬਾਰੀਕ ਨੱਕਾਸ਼ੀ ਹੈ। ਰੰਗੀਨ ਕੱਚ ਦੀਆਂ ਸਤਹਾਂ 'ਤੇ 23-ਕੈਰੇਟ ਸੋਨੇ ਨਾਲ ਬੇਹੱਦ ਬਾਰੀਕ ਡਿਜ਼ਾਈਨ ਤਿਆਰ ਕੀਤੇ ਜਾਂਦੇ ਹਨ, ਜੋ ਇਸ ਨੂੰ ਹੋਰ ਵੱਖਰਾ ਬਣਾਉਂਦੇ ਹਨ। ਇਸ ਲਈ ਇਸ ਕਲਾ ਦੀ ਮੰਗ ਲਗਾਤਾਰ ਵੱਧ ਰਹੀ ਹੈ।
PM ਮੋਦੀ ਦੀ ਸਲੋਵਾਕੀਆ ਫੇਰੀ ਦੌਰਾਨ ਥੇਵਾ ਕਲਾ ਨੂੰ ਮਿਲੀ ਵਿਸ਼ਵ ਪੱਧਰ 'ਤੇ ਪਛਾਣ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਲੋਵਾਕੀਆ ਫੇਰੀ ਦੌਰਾਨ ਥੇਵਾ ਕਲਾ ਨੂੰ ਹਾਲ ਹੀ 'ਚ ਵਿਸ਼ਵ ਪੱਧਰ 'ਤੇ ਪਛਾਣ ਮਿਲੀ। ਪ੍ਰਧਾਨ ਮੰਤਰੀ ਮੋਦੀ ਨੇ ਸਲੋਵਾਕੀਆ ਦੇ ਰਾਸ਼ਟਰਪਤੀ ਪੀਟਰ ਪੇਲੇਗ੍ਰਿਨੀ ਨੂੰ ਪ੍ਰਤਾਪਗੜ੍ਹ ਦੀ ਪ੍ਰਸਿੱਧ ਧੇਵਾ ਕਲਾ ਨਾਲ ਬਣੇ "ਥੇਵਾ ਮੋਟਿਫ ਕਫਲਿੰਕਸ" ਭੇਟ ਕੀਤੇ ਸਨ। ਇਨ੍ਹਾਂ ਕਫਲਿੰਕਸ 'ਚ ਰੰਗੀਨ ਕੱਚ 'ਤੇ ਸੋਨੇ ਦੀ ਬਾਰੀਕ ਨੱਕਾਸ਼ੀ ਕੀਤੀ ਗਈ ਸੀ, ਜਿਸ ਨੇ ਭਾਰਤੀ ਹਸਤਸ਼ਿਲਪ ਦੀ ਅਮੀਰ ਪਰੰਪਰਾ ਨੂੰ ਦੁਨੀਆ ਦੇ ਸਾਹਮਣੇ ਪ੍ਰਦਰਸ਼ਿਤ ਕੀਤਾ।
PM ਮੋਦੀ ਲਈ ਤਿਆਰ ਕੀਤਾ ਵਿਸ਼ੇਸ਼ ਬ੍ਰੋਚ
ਪ੍ਰਧਾਨ ਮੰਤਰੀ ਮੋਦੀ ਦੀ "ਵੋਕਲ ਫਾਰ ਲੋਕਲ" ਮੁਹਿੰਮ ਤੋਂ ਪ੍ਰੇਰਿਤ ਹੋ ਕੇ, ਦੇਸ਼ ਭਰ ਦੇ ਕਾਰੀਗਰ ਨਵੇਂ ਉਤਸ਼ਾਹ ਦਾ ਅਨੁਭਵ ਕਰ ਰਹੇ ਹਨ। ਰਾਕੇਸ਼ ਸੋਨੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦੇ ਯਤਨਾਂ ਕਾਰਨ, ਭਾਰਤੀ ਪਰੰਪਰਾਗਤ ਕਲਾਵਾਂ ਅੰਤਰਰਾਸ਼ਟਰੀ ਪੱਧਰ 'ਤੇ ਨਵੀਂ ਪਛਾਣ ਮਿਲ ਰਹੀ ਹੈ। ਇਸ ਤੋਂ ਪ੍ਰੇਰਿਤ ਹੋ ਕੇ, ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਥੇਵਾ ਕਲਾ ਦਾ ਇਕ ਵਿਸ਼ੇਸ਼ ਬ੍ਰੋਚ ਤਿਆਰ ਕੀਤਾ ਹੈ।
400 ਸਾਲ ਪੁਰਾਣੀ ਹੈ ਥੇਵਾ ਕਲਾ
ਇਹ ਵਿਸ਼ੇਸ਼ ਬ੍ਰੋਚ 'ਚ ਥੇਵਾ ਕਲਾ ਦੀਆਂ ਰਵਾਇਤੀ ਬਾਰੀਕੀਆਂ, ਭਾਰਤੀ ਸੱਭਿਆਚਾਰ ਦੀ ਝਲਕ ਅਤੇ ਕਾਰੀਗਰ ਦੀ ਸਾਲਾਂ ਦੀ ਮਿਹਨਤ ਨੂੰ ਜੋੜਦਾ ਹੈ। ਰਾਕੇਸ਼ ਸੋਨੀ ਚਾਹੁੰਦੇ ਹਨ ਕਿ ਇਹ ਵਿਸ਼ੇਸ਼ ਤੋਹਫ਼ਾ ਪ੍ਰਧਾਨ ਮੰਤਰੀ ਤੱਕ ਪਹੁੰਚੇ ਤਾਂ ਜੋ ਉਹ ਇਸ ਮੰਦਸੌਰ ਕਲਾਕਾਰ ਦੀ ਕਲਾ ਅਤੇ ਸਮਰਪਣ ਨੂੰ ਨੇੜਿਓਂ ਦੇਖ ਸਕਣ। ਰਾਕੇਸ਼ ਸੋਨੀ ਨੇ ਕਿਹਾ,''ਮੈਂ ਪਿਛਲੇ 25 ਸਾਲਾਂ ਤੋਂ ਇਸ ਕੰਮ ਨੂੰ ਕਰ ਰਿਹਾ ਹਾਂ। ਇਹ ਕਰੀਬ 400 ਸਾਲ ਪੁਰਾਣੀ ਕਲਾ ਹੈ ਅਤੇ ਮੁਗਲ ਕਾਲ ਤੋਂ ਚੱਲੀ ਆ ਰਹੀ ਹੈ। ਇਸ 'ਚ ਬਹੁਤ ਬਾਰੀਕੀ ਨਾਲ ਕੰਮ ਹੁੰਦਾ ਹੈ। ਇਕ ਸੈੱਟ ਤਿਆਰ ਕਰਨ 'ਚ ਲਗਭਗ 3 ਦਿਨ ਦਾ ਸਮਾਂ ਲੱਗਦਾ ਹੈ।'' ਥੇਵਾ ਕਲਾ ਨੂੰ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਨੇ ਗਲੋਬਲ ਮੰਚ 'ਤੇ ਪਛਾਣ ਦਿਵਾਈ ਹੈ, ਉਸ ਤੋਂ ਬੇਹੱਦ ਖੁਸ਼ੀ ਹੋਈ ਹੈ। ਇਸ ਲਈ ਉਹ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਾ ਚਾਹੁੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਵਾਰੀਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ ! ਪੈ ਗਿਆ ਚੀਕ-ਚਿਹਾੜਾ, ਸਾਰੇ ਯਾਤਰੀ ਸੁਰੱਖਿਅਤ
NEXT STORY