ਨਵੀਂ ਦਿੱਲੀ— ਜੇਕਰ ਇਨਸਾਨ ਮਨ 'ਚ ਕੁਝ ਕਰਨ ਦੀ ਠਾਨ ਲਵੇ ਤਾਂ ਕਿਸੇ ਪਰੇਸ਼ਾਨੀ ਨੂੰ ਆਪਣੀ ਰਾਹ ਦਾ ਰੋੜਾ ਬਣਨ ਨਹੀਂ ਦਿੰਦਾ ਹੈ। ਅਜਿਹੀ ਹੀ ਇਕ ਮਿਸਾਲ ਹੈ ਸਨੇਹਾ ਲਿਮਬਾਗ ਓਮਕਰ ਅਤੇ ਉਸ ਦਾ ਪਤੀ ਪ੍ਰੇਮਸ਼ੰਕਰ। ਉਸ ਦਾ ਪਤੀ ਸੋਸ਼ਲ ਵਰਕਰ 'ਚ ਗਰੈਜ਼ੂਏਟ ਹੈ ਪਰ ਜਦੋਂ ਸਨੇਹਾ ਨੂੰ ਪੀ.ਐੱਚ.ਡੀ. ਕਰਨ ਦਾ ਮੌਕਾ ਮਿਲਿਆ ਤਾਂ ਉਸ ਨੇ ਆਪਣੀ ਨੌਕਰੀ ਛੱਡ ਕੇ ਉਸ ਦਾ ਪੂਰਾ ਸਾਥ ਦੇਣ ਦੀ ਠਾਨੀ। ਦੋਹਾਂ ਦਾ ਵਿਆਹ ਨੂੰ 6 ਸਾਲ ਹੋ ਚੁਕੇ ਹਨ ਅਤੇ ਦੋਹਾਂ ਨੇ ਹੀ ਇਕ-ਦੂਜੇ ਲਈ ਕਈ ਤਿਆਗ ਕੀਤੇ ਹਨ। ਸਨੇਹਾ ਮਹਾਰਾਸ਼ਟਰ ਤੋਂ ਹੈ, ਜਿਸ ਦੀ ਦੋਸਤੀ ਇਕ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ 'ਤੇ ਝਾਰਖੰਡ ਦੇ ਪ੍ਰੇਮਸ਼ੰਕਰ ਨਾਲ ਹੋ ਗਈ। ਦੋਹਾਂ ਨੂੰ ਪਤਾ ਹੀ ਨਹੀਂ ਲੱਗਾ, ਕਦੋਂ ਇਹ ਦੋਸਤੀ ਪਿਆਰ 'ਚ ਬਦਲ ਗਈ। ਪਰਿਵਾਰ ਦੇ ਵਿਰੋਧ ਦੇ ਬਾਵਜੂਦ ਦੋਹਾਂ ਨੇ ਵਿਆਹ ਕਰ ਲਿਆ। ਹਾਲਾਂਕਿ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਨੂੰ ਮਨਾਉਣ ਦੀ ਕੋਸ਼ਿਸ਼ ਜਾਰੀ ਰੱਖੀ ਅਤੇ ਉਨ੍ਹਾਂ ਦੇ ਮੰਨ ਜਾਣ ਤੋਂ ਬਾਅਦ 2016 'ਚ ਉਨ੍ਹਾਂ ਦੇ ਆਸ਼ੀਰਵਾਦ ਨਾਲ ਦੁਬਾਰਾ ਵਿਆਹ ਕੀਤਾ।ਜਦੋਂ ਸਨੇਹਾ ਨੂੰ ਕੇਰਲ ਯੂਨੀਵਰਸਿਟੀ 'ਚ ਪੀ.ਐੱਚ.ਡੀ. ਕਰਨ ਦਾ ਮੌਕਾ ਮਿਲਿਆ ਤਾਂ ਦੋਹਾਂ ਨੇ ਤਿਰੁਅਨੰਤਪੁਰਮ ਆ ਕੇ ਰਹਿਣ ਦਾ ਫੈਸਲਾ ਕੀਤਾ ਅਤੇ ਪ੍ਰੇਮਸ਼ੰਕਰ ਨੇ ਦਿੱਲੀ ਦੇ ਕੈਗ ਦਫ਼ਤਰ 'ਚ ਲੱਗੀ ਆਪਣੀ ਨੌਕਰੀ ਛੱਡ ਦਿੱਤੀ। ਪੀ.ਐੱਚ.ਡੀ. ਦੌਰਾਨ ਮਿਲਣ ਵਾਲੀ ਗਰਾਂਟ ਨਾਲ ਗੁਜ਼ਾਰਾ ਚੱਲਦਾ ਨਾ ਦੇਖ ਦੋਹਾਂ ਨੇ ਪਰਾਂਠੇ ਵੇਚਣ ਦਾ ਕੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ। ਦੋਵੇਂ ਤਿਰੁਅੰਨਤਪੁਰਮ 'ਚ ਇਕ ਕਮਰੇ ਦੇ ਕਿਰਾਏ ਦੇ ਘਰ 'ਚ ਰਹਿੰਦੇ ਹਨ। ਸਨੇਹਾ ਯੂਨੀਵਰਸਿਟੀ ਤੋਂ ਬਾਅਦ ਘਰ ਜਾਣ ਦੀ ਬਜਾਏ ਸਿੱਧੇ ਪਤੀ ਦੀ ਮਦਦ ਕਰਨ ਪੁੱਜ ਜਾਂਦੀ ਹੈ ਅਤੇ ਦੋਵੇਂ ਮਿਲ ਕੇ ਪਰਾਂਠੇ, ਆਮਲੇਟ ਅਤੇ ਡੋਸਾ ਵੇਚਦੇ ਹਨ। ਸੜਕ ਕਿਨਾਰੇ ਤਿਰਪਾਲ ਬੰਨ੍ਹ ਕੇ ਇਕ ਠੇਲੇ 'ਤੇ ਪਰਾਂਠੇ ਅਤੇ ਹੋਰ ਚੀਜ਼ਾਂ ਬਣਾ ਕੇ ਵੇਚ ਰਹੇ ਪ੍ਰੇਮਸ਼ੰਕਰ ਅਨੁਸਾਰ ਉਸ ਨੂੰ ਕੁਕਿੰਗ ਪਸੰਦ ਹੈ। ਉਹ ਕਹਿੰਦਾ ਹੈ ਕਿ ਹੋ ਸਕਦਾ ਹੈ ਕਿ ਉਹ ਅੱਗੇ ਕੇ ਇਕ ਰੈਸਟੋਰੈਂਟ ਖੋਲ੍ਹ ਲਵੇ। ਉਹ ਦੱਸਦਾ ਹੈ,''ਇਸ ਕੰਮ ਨਾਲ ਨਾ ਸਿਰਫ ਸਾਡੀਆਂ ਰੋਜ਼ਾਨਾ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ, ਨਾਲ ਹੀ ਪੈਸਾ ਵੀ ਬਚਾ ਪਾਉਂਦੇ ਹਨ, ਜਿਸ ਨਾਲ ਸਨੇਹਾ ਸਾਇੰਟਿਸਟ ਬਣ ਸਕੇ।''
ਲਾਲ ਕਿਲੇ ਤੋਂ ਆਪਣੇ ਵਾਦਿਆਂ ਦਾ ਹਿਸਾਬ ਦੇਣ ਪ੍ਰਧਾਨ ਮੰਤਰੀ ਮੋਦੀ: ਕਾਂਗਰਸ
NEXT STORY