ਪਟਨਾ : ਬਿਹਾਰ ਸਰਕਾਰ ਨੇ ਜਨਤਕ ਥਾਵਾਂ 'ਤੇ ਅਸ਼ਲੀਲਤਾ ਨੂੰ ਨੱਥ ਪਾਉਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਸੂਬੇ ਦੇ ਡਿਪਟੀ ਸੀ. ਐੱਮ. ਅਤੇ ਗ੍ਰਹਿ ਮੰਤਰੀ ਸਮਰਾਟ ਚੌਧਰੀ ਨੇ ਸਖ਼ਤ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਜਨਤਕ ਥਾਵਾਂ 'ਤੇ ਦੋਹਰੇ ਅਰਥਾਂ ਵਾਲੇ ਅਤੇ ਅਸ਼ਲੀਲ ਗਾਣੇ ਵਜਾਉਣ ਵਾਲਿਆਂ ਵਿਰੁੱਧ ਹੁਣ ਸਿੱਧੀ FIR ਦਰਜ ਕੀਤੀ ਜਾਵੇਗੀ।
ਡਿਪਟੀ ਸੀ. ਐੱਮ. ਨੇ ਸਪੱਸ਼ਟ ਕੀਤਾ ਹੈ ਕਿ ਬੱਸਾਂ, ਟਰੱਕਾਂ, ਆਟੋ ਰਿਕਸ਼ਾ ਜਾਂ ਕਿਸੇ ਵੀ ਹੋਰ ਜਨਤਕ ਸਥਾਨ 'ਤੇ ਅਸ਼ਲੀਲ ਭੋਜਪੁਰੀ, ਮਗਹੀ, ਮੈਥਿਲੀ ਜਾਂ ਹੋਰ ਭਾਸ਼ਾਵਾਂ ਦੇ ਗਾਣੇ ਵਜਾਉਣ 'ਤੇ ਕੜੀ ਕਾਰਵਾਈ ਕੀਤੀ ਜਾਵੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੇਲ੍ਹ ਦੀ ਹਵਾ ਵੀ ਖਾਣੀ ਪੈ ਸਕਦੀ ਹੈ।
ਸਮਰਾਟ ਚੌਧਰੀ ਨੇ ਇਸ ਫੈਸਲੇ ਪਿੱਛੇ ਸਮਾਜਿਕ ਸੁਧਾਰ ਦੀ ਦਲੀਲ ਦਿੰਦਿਆਂ ਕਿਹਾ, ਅਜਿਹੇ ਗਾਣਿਆਂ ਦਾ ਸਮਾਜ ਅਤੇ ਬੱਚਿਆਂ 'ਤੇ ਬਹੁਤ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਅਸ਼ਲੀਲ ਗਾਣੇ ਨਾ ਸਿਰਫ਼ ਅਸ਼ਲੀਲਤਾ ਨੂੰ ਵਧਾਵਾ ਦਿੰਦੇ ਹਨ, ਸਗੋਂ ਔਰਤਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਗਰਿਮਾ ਨੂੰ ਵੀ ਠੇਸ ਪਹੁੰਚਾਉਂਦੇ ਹਨ। ਸਫ਼ਰ ਦੌਰਾਨ ਅਕਸਰ ਔਰਤਾਂ ਅਤੇ ਬੱਚੇ ਇਨ੍ਹਾਂ ਗਾਣਿਆਂ ਕਾਰਨ ਅਸਹਿਜ (Uncomfortable) ਮਹਿਸੂਸ ਕਰਦੇ ਹਨ।
ਇਸ ਹੁਕਮ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਸਾਰੇ ਜ਼ਿਲ੍ਹਿਆਂ ਦੇ ਪੁਲਸ ਅਧਿਕਾਰੀਆਂ ਨੂੰ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਪੁਲਸ ਨੂੰ ਕਿਹਾ ਗਿਆ ਹੈ ਕਿ ਉਹ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ।
ਮੈਟਰੋ ਦਾ ਸਫ਼ਰ ਹੋਵੇਗਾ ਹੋਰ ਮਹਿੰਗਾ! 9 ਫਰਵਰੀ ਤੋਂ ਢਿੱਲੀ ਹੋਵੇਗੀ ਜੇਬ, ਜਾਣੋ ਹੁਣ ਕਿਰਾਏ 'ਚ ਕਿੰਨਾ ਹੋਵੇਗਾ ਵਾਧਾ
NEXT STORY