ਰੁਦਰਪੁਰ— ਜਾਇਦਾਦ ਝਗੜੇ 'ਚ ਭਰਾਵਾਂ 'ਚ ਹੋਏ ਸੰਘਰਸ਼ 'ਚ ਤਿੰਨ ਲੋਕ ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੋਤਵਾਲੀ ਦੇ ਨਾਲ ਲੱਗਦੇ ਖੇੜਾ ਪਿੰਡ 'ਚ ਸ਼ਕੀਲ, ਜਾਕਿਰ, ਹਾਜ਼ੀ ਸ਼ਰੀਫ ਅਤੇ ਭੋਲਾ ਵਿਚਕਾਰ ਮਾਂ ਦੇ ਨਾਲ 10 ਮਰਲੇ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਵੀਰਵਾਰ ਸਵੇਰੇ ਭੋਲਾ ਅਤੇ ਸ਼ਕੀਲ ਜ਼ਮੀਨ 'ਤੇ ਹੱਲ ਚਲਾਉਣ ਲਈ ਪੁੱਜੇ ਤਾਂ ਹਾਜ਼ੀ ਸ਼ਰੀਫ ਅਤੇ ਜਾਕਿਰ ਨੇ ਮਨ੍ਹਾਂ ਕਰ ਦਿੱਤਾ। ਇਸ ਨਾਲ ਉਹ ਕੁੱਟਮਾਰ ਕਰਨ ਲੱਗੇ। ਇਸ ਦੌਰਾਨ ਜਾਕਿਰ, ਹਾਜ਼ੀ ਸ਼ਰੀਫ ਅਤੇ ਸ਼ਕੀਲ ਜ਼ਖਮੀ ਹੋ ਗਏ।
ਰਘੁਨਾਥ ਮੰਦਰ 'ਚ ਲੁੱਟ ਮਚਾਉਣ ਵਾਲੇ ਪੁਜਾਰੀਆਂ ਅਤੇ ਗਾਰਡਜ਼ 'ਤੇ ਡਿੱਗੀ ਗਾਜ, ਪ੍ਰਸ਼ਾਸਨ ਨੇ ਚੁੱਕਿਆ ਇਹ ਕਦਮ
NEXT STORY