ਟਿੱਕਰ ਡਿਡਵੀਂ— ਪੁਲਸ ਚੌਕੀ ਭੋਟਾ ਦੇ ਤਹਿਤ ਟਿੱਕਰ ਬਾਜ਼ਾਰ 'ਚ ਰਹਿਣ ਵਾਲੇ 11ਵੀਂ ਕਲਾਸ ਦੇ ਇਕ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਅਮਿਤ ਕੁਮਾਰ ਪੁੱਤਰ ਵੀਰਪਾਲ ਜੋ ਸਥਾਨਕ ਸਕੂਲ 'ਚ 11ਵੀਂ ਕਲਾਸ ਦਾ ਵਿਦਿਆਰਥੀ ਸੀ। ਉਸ ਨੇ ਸ਼ਨੀਵਾਰ ਨੂੰ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਕਤ ਪ੍ਰਵਾਸੀ ਪਰਿਵਾਰ ਉੱਤਰ ਪ੍ਰਦੇਸ਼ ਦੇ ਜ਼ਿਲਾ ਸੁਜਾਨਪੁਰ ਦੇ ਖੇਡੋਂ ਪਿੰਡ ਤੋਂ ਹੈ ਅਤੇ ਪਿਛਲੇ ਕਾਫੀ ਸਮੇਂ ਤੋਂ ਕਿਰਾਏ ਦੇ ਮਕਾਨ 'ਚ ਰਹਿ ਕੇ ਦੋ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਿਹਾ ਹੈ।
ਜਾਣਕਾਰੀ ਮੁਤਾਬਕ ਅਮਿਤ ਕੁਮਾਰ ਦੇ ਮਾਤਾ-ਪਿਤਾ ਆਪਣੇ ਬੇਟੇ ਦੀ ਸਿਹਤ ਖਰਾਬ ਹੁੰਦੇ ਦੇਖ ਉਸ ਨੂੰ ਭੋਟਾ ਹਸਪਤਾਲ ਲੈ ਕੇ ਗਏ ਅਤੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਟਾਂਡਾ ਦੇ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਗਿਆ ਸੀ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਮੌਤ ਦੇ ਕਾਰਨਾਂ ਦਾ ਸਹੀ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਪੁਲਸ ਚੌਕੀ ਭੋਟਾ 'ਚ ਸਪੰਰਕ ਕਰਨ 'ਤੇ ਚੌਕੀ ਮੁਖੀ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਕੋਲ ਇਹ ਕੇਸ ਦਰਜ ਨਹੀਂ ਹੋਇਆ ਹੈ।
ਸ਼੍ਰੀਲੰਕਾ ਧਮਾਕਿਆਂ 'ਚ 4 ਭਾਰਤੀ ਨੇਤਾਵਾਂ ਦੀ ਮੌਤ, 3 ਲਾਪਤਾ
NEXT STORY