ਕੋਲਕਾਤਾ (ਏਜੰਸੀ)- ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਕੁਨਾਲ ਘੋਸ਼ ਦੀ ਕਾਰ 'ਤੇ ਪੱਥਰ ਅਤੇ ਆਂਡੇ ਸੁੱਟੇ ਗਏ। ਇਹ ਘਟਨਾ ਉਸ ਸਮੇਂ ਹੋਈ, ਜਦੋਂ ਘੋਸ਼ ਪਾਰਟੀ ਮੁਖੀ ਮਮਤਾ ਬੈਨਰਜੀ ਦੀ ਬੈਠਕ 'ਚ ਸ਼ਾਮਲ ਹੋਣ ਲਈ ਸੇਰਮਪੋਰ ਜਾ ਰਹੇ ਸਨ। ਪਾਰਟੀ ਦੇ ਇਕ ਨੇਤਾ ਨੇ ਦੱਸਿਆ ਕਿ ਇਹ ਘਟਨਾ ਉੱਤਰਪਾੜਾ ਇਲਾਕੇ 'ਚ ਹੋਈ, ਜਿੱਥੇ ਕਾਲੇ ਝੰਡੇ ਲੈ ਕੇ ਲੋਕਾਂ ਦੇ ਇਕ ਸਮੂਹ ਨੇ ਘੋਸ਼ ਦੀ ਗੱਡੀ ਨੂੰ ਘੇਰ ਲਿਆ ਅਤੇ 'ਗੋ ਬੈਕ' ਦੇ ਨਾਅਰੇ ਲਗਾਏ।

ਉਨ੍ਹਾਂ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀਆਂ ਨੇ ਘੋਸ਼ ਦੀ ਕਾਰ 'ਤੇ ਆਂਡੇ ਅਤੇ ਪੱਥਰ ਸੁੱਟੇ। ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਘੋਸ਼ ਨੇ ਕਿਹਾ,''ਇਹ ਜੰਗਲ ਰਾਜ ਹੈ। ਉਨ੍ਹਾਂ ਨੇ ਮੇਰੀ ਕਾਰ 'ਤੇ ਪੱਥਰ ਅਤੇ ਆਂਡੇ ਸੁੱਟੇ ਅਤੇ ਸੜਕ ਜਾਮ ਕਰ ਦਿੱਤੀ। ਉੱਥੇ ਕੋਈ ਪੁਲਸ ਕਰਮਚਾਰੀ ਮੌਜੂਦ ਨਹੀਂ ਸੀ। ਮੈਂ ਹੁਣ ਕੋਲਕਾਤਾ ਜਾ ਰਿਹਾ ਹਾਂ ਅਤੇ ਸਿੱਧੇ ਲਾਲਬਜ਼ਾਰ ਜਾਂ 'ਭਵਾਨੀ ਭਵਨ' ਜਾ ਕੇ ਸ਼ਿਕਾਇਤ ਦਰਜ ਕਰਵਾਵਾਂਗਾ।'' ਘੋਸ਼ ਨੇ ਦੱਸਿਆ ਕਿ ਹਮਲੇ 'ਚ ਕਾਰ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ। ਤ੍ਰਿਣਮੂਲ ਕਾਂਗਰਸ ਨੇਤਾ ਅਸਿਤ ਮਜੂਮਦਾਰ ਨੇ ਦੋਸ਼ ਲਗਾਇਆ ਕਿ ਇਹ 'ਭਾਜਪਾ ਦਾ ਯੋਜਨਾਬੱਧ ਹਮਲਾ ਸੀ, ਆਮ ਲੋਕਾਂ ਦਾ ਪ੍ਰਦਰਸ਼ਨ ਨਹੀਂ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
TMC ਵਿਧਾਇਕ ਦੀ ਕਾਰ 'ਤੇ ਹਮਲਾ, ਲੋਕਾਂ ਨੇ ਰਸਤਾ ਰੋਕ ਸੁੱਟੇ ਅੰਡੇ, ਤੋੜੇ ਸ਼ੀਸ਼ੇ
NEXT STORY