ਮੁੰਬਈ— ਭਾਰਤੀ ਕਾਮੇਡੀਅਨ ਕਹਾਣੀ ਲੇਖਕ ਤਨਮਯ ਭੱਟ ਨੇ ਚਰਚਾ 'ਚ ਆਉਣ ਲਈ ਇਕ ਵੀਡੀਓ ਬਣਾਈ ਹੈ, ਜਿਸ 'ਚ ਸਚਿਨ ਤੇਂਦੁਲਕਰ ਅਤੇ ਗਾਇਕਾ ਲਤਾ ਮੰਗੇਸ਼ਕਰ ਦੇ ਕਿਰਦਾਰ ਨਿਭਾਅ ਕੇ ਕਈ ਵਿਵਾਦਤ ਗੱਲਾਂ ਕਹੀਆਂ ਗਈਆਂ ਹਨ। ਇਸ ਵੀਡੀਓ ਦਾ ਟਾਈਟਲ 'ਸਚਿਨ ਵਰਸਿਜ਼ ਲਤਾ-ਸਿਵਲ ਵਾਰ' ਹੈ। ਵੀਡੀਓ 'ਚ ਕਈ ਅਜਿਹੀਆਂ ਗੱਲਾਂ ਬੋਲੀਆਂ ਗਈਆਂ ਹਨ ਜੋ ਸਚਿਨ ਅਤੇ ਲਤਾ ਦੇ ਪ੍ਰਸ਼ੰਸਕਾਂ ਨੂੰ ਅਪਮਾਨਜਨਕ ਲੱਗੀਆਂ ਹਨ। ਤਨਮਯ ਨੇ 27 ਮਈ ਨੂੰ ਇਹ ਵੀਡੀਓ ਅਪਲੋਡ ਕੀਤੀ ਸੀ। ਦੱਸਣਯੋਗ ਹੈ ਕਿ ਮੁੰਬਈ ਪੁਲਸ ਸਾਈਬਰ ਸੈੱਲ ਦੇ ਏ. ਸੀ. ਪੀ. ਯਸ਼ਵੰਤ ਪਾਠਕ ਨੇ ਕਿਹਾ ਕਿ ਪੁਲਸ ਗੂਗਲ, ਫੇਸਬੁੱਕ ਅਤੇ ਯੂ-ਟਿਊਬ ਦੇ ਸੰਪਰਕ 'ਚ ਹੈ ਅਤੇ ਤਨਮਯ ਵਲੋਂ ਅਪਲੋਡ ਕੀਤੀ ਗਈ ਵਿਵਾਦਤ ਵੀਡੀਓ ਨੂੰ ਹਟਾਉਣ ਲਈ ਕਿਹਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਆਈ. ਪੀ. ਅਡਰੈੱਸ ਨਾਲ ਵੀਡੀਓ ਅਪਲੋਡ ਕੀਤੀ ਗਈ ਹੈ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ ਨਵ-ਨਿਰਮਾਣ ਸੈਨਾ ਅਤੇ ਭਾਰਤੀ ਜਨਤਾ ਪਾਰਟੀ ਨੇ ਇਸ 'ਤੇ ਇਤਰਾਜ਼ ਜਤਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਹੈ।
ਜ਼ਿਕਰਯੋਗ ਹੈ ਕਿ ਤਨਮਯ ਕਾਮੇਡੀ ਗਰੁੱਪ ਏ. ਆਈ. ਬੀ. ਨਾਲ ਜੁੜੇ ਹਨ ਅਤੇ ਪਹਿਲਾਂ ਵੀ ਕਈ ਵਿਵਾਦਤ ਵੀਡੀਓ ਅਤੇ ਪ੍ਰੋਗਰਾਮ ਬਣਾ ਚੁੱਕੇ ਹਨ ਪਰ ਇਸ ਵਾਰ ਭਾਰਤ ਦੇ ਦੋਵੇਂ ਰਤਨਾਂ ਦਾ ਅਪਮਾਨ ਕਰਨ ਕਾਰਨ ਉਨ੍ਹਾਂ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਬਾਲੀਵੁੱਡ 'ਚ ਵੀ ਇਸ ਵੀਡੀਓ ਨੂੰ ਲੈ ਕੇ ਸਖਤ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਅਨੁਪਮ ਖੇਰ ਨੇ ਟਵੀਟ ਕੀਤਾ, ''ਮੈਂ 9 ਵਾਰ ਬੈਸਟ ਕਾਮਿਕ ਅਭਿਨੇਤਾ ਦਾ ਖਿਤਾਬ ਜਿੱਤਿਆ ਹੈ। ਮੇਰੇ 'ਚ ਜ਼ਬਰਦਸਤ ਸੈਂਸ ਆਫ ਹਿਊਮਰ ਹੈ ਪਰ ਇਹ ਹਿਊਮਰ, ਘਿਨਾਉਣਾ ਅਤੇ ਸ਼ੋਭਾ ਦੇ ਯੋਗ ਨਹੀਂ ਹੈ।'' ਸ਼ਿਵਸੈਨਾ ਨੇ ਮੁੱਖ ਮੰਤਰੀ ਫੜਨਵੀਸ ਨਾਲ ਲਤਾ ਅਤੇ ਤੇਂਦੁਲਕਰ 'ਤੇ ਵੀਡੀਓ ਦੇ ਮੱਧ ਨਾਲ ਕਥਿਤ ਤੌਰ 'ਤੇ ਸਮਾਜਿਕ ਸਦਭਾਵਨਾ ਵਿਗਾੜਨ ਦੀ ਕੋਸ਼ਿਸ਼ ਲਈ ਏ. ਆਈ. ਬੀ. ਅਤੇ ਭੱਟ ਖਿਲਾਫ ਸਖਤ ਕਾਰਵਾਈ ਕਰਨ ਨੂੰ ਕਿਹਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਹ ਵੀਡੀਓ ਜੋ ਲੋਕ ਮਾਨਸਿਕ ਤੌਰ 'ਤੇ ਸਹੀ ਨਹੀਂ ਹਨ, ਉਨ੍ਹਾਂ ਲੋਕਾਂ ਨੇ ਬਣਾਈ ਹੈ। ਅਜਿਹੇ ਲੋਕ ਆਪਣੀ ਲੋਕਪ੍ਰਸਿੱਧੀ ਲਈ ਸਚਿਨ ਅਤੇ ਲਤਾ ਵਰਗੀਆਂ ਸ਼ਖਸੀਅਤਾਂ ਦੀ ਲੋਕਪ੍ਰਸਿੱਧੀ ਦੀ ਗਲਤ ਵਰਤੋਂ ਕਰਨ ਦੀ ਕੋਸ਼ਿਸ਼ ਕਰਦੇ ਹਨ।
ਮਾਂ ਦੀ ਮਮਤਾ ਅੱਗੇ ਮੌਤ ਵੀ ਹਾਰੀ, ਮਗਰਮੱਛ ਦੇ ਜਬੜੇ 'ਚੋਂ ਲਿਆਂਦਾ ਛੁਡਾ ਕੇ ਬੱਚਾ (ਦੇਖੋ ਤਸਵੀਰਾਂ)
NEXT STORY