ਮੰਡੀ— ਟੋਕੀਓ ਓਲੰਪਿਕ ਵਿਚ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ ਹਿਮਾਚਲ ਸਰਕਾਰ ਨੇ ਖ਼ਾਸ ਤੋਹਫ਼ਾ ਦਿੱਤਾ ਹੈ। ਦਰਅਸਲ ਹਿਮਾਚਲ ਸਰਕਾਰ ਨੇ ਓਲੰਪਿਕ ਵਿਚ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ ਪ੍ਰਦੇਸ਼ ਵਿਚ ਆਉਣ ਦਾ ਸੱਦਾ ਦਿੱਤਾ ਹੈ। ਟੋਕੀਓ ਓਲੰਪਿਕ ’ਚ ਆਪਣੀ ਖੇਡ ਦਾ ਬਿਹਤਰੀਨ ਪ੍ਰਦਰਸ਼ਨ ਕਰਨ ਕੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਤਮਗਾ ਜੇਤੂ ਖਿਡਾਰੀ ਦੇਵਭੂਮੀ ਹਿਮਾਚਲ ’ਚ ਸੈਰ-ਸਪਾਟਾ ਨਿਗਮ ਦੇ ਕਿਸੇ ਵੀ ਹੋਟਲ ’ਚ 3 ਦਿਨ ਤੱਕ ਮੁਫ਼ਤ ਠਹਿਰ ਸਕਦੇ ਹਨ। ਖਿਡਾਰੀਆਂ ਦੇ ਠਹਿਰਣ, ਖਾਣ-ਪੀਣ ਅਤੇ ਘੁੰਮਣ-ਫਿਰਨ ਦਾ ਸਾਰਾ ਖਰਚਾ ਪ੍ਰਦੇਸ਼ ਸਰਕਾਰ ਚੁੱਕੇਗੀ।
ਇਹ ਵੀ ਪੜ੍ਹੋ: ਟੋਕੀਓ ਓਲੰੰਪਿਕ: ਮੀਰਾਬਾਈ ਤੋਂ ਲੈ ਕੇ ਨੀਰਜ ਤੱਕ, ਇਹ ਹਨ ਭਾਰਤ ਦੇ ‘7 ਚੈਂਪੀਅਨ’
ਮੁੱਖ ਮੰਤਰੀ ਜੈਰਾਮ ਠਾਕੁਰ ਨੇ ਤਮਗਾ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਇਹ ਆਫ਼ਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਓਲੰਪਿਕ ’ਚ ਤਮਗਾ ਜਿੱਤਣ ਵਾਲੇ ਖਿਡਾਰੀ ਹਿਮਾਚਲ ’ਚ 3 ਦਿਨ ਮੁਫ਼ਤ ਰਹਿ ਸਕਦੇ ਹਨ। ਇਨ੍ਹਾਂ ਦੇ ਠਹਿਰਣ ਦੀ ਵਿਵਸਥਾ ਪ੍ਰਦੇਸ਼ ਦੇ ਸੈਰ-ਸਪਾਟਾ ਨਿਗਮ ਦੇ ਹੋਟਲਾਂ ਵਿਚ ਕੀਤੀ ਜਾਵੇਗੀ। ਇਹ ਖਿਡਾਰੀ ਪ੍ਰਦੇਸ਼ ਵਿਚ ਆਪਣੀ ਪਸੰਦੀਦਾ ਥਾਂ ’ਤੇ ਘੁੰਮਣ ਆ ਸਕਦੇ ਹਨ। ਖਿਡਾਰੀ ਕਿਸੇ ਵੀ ਮਨਪਸੰਦ ਹੋਟਲ ਅਤੇ ਸਥਾਨ ’ਤੇ ਰਹਿ ਸਕਣਗੇ। ਜੈਰਾਮ ਠਾਕੁਰ ਨੇ ਕਿਹਾ ਕਿ ਪ੍ਰਦੇਸ਼ ਸਰਕਾਰ ਅਤੇ ਦੇਵਭੂਮੀ ਦੀ ਜਨਤਾ ਖਿਡਾਰੀਆਂ ਦਾ ਸਵਾਗਤ ਕਰਨ ਲਈ ਉਤਸ਼ਾਹਿਤ ਹੈ। ਉਨ੍ਹਾਂ ਨੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਖਿਡਾਰੀ ਪ੍ਰਦੇਸ਼ ’ਚ ਘੁੰਮਣ ਆਉਂਦੇ ਹਨ ਤਾਂ ਇਸ ਦੀ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਵੇਗੀ।
ਇਹ ਵੀ ਪੜ੍ਹੋ: ਨੀਰਜ ਚੋਪੜਾ ਦੇ ਗੋਲਡ ਜਿੱਤਣ ’ਤੇ ਇਸ ਏਅਰਲਾਈਂਜ਼ ਦਾ ਵੱਡਾ ਐਲਾਨ, ਇਕ ਸਾਲ ਤਕ ਫ੍ਰੀ ਕਰ ਸਕਣਗੇ ਯਾਤਰਾ
ਟੋਕੀਓ ਓਲੰਪਿਕ ਦੇ ਜ਼ਿਆਦਾਤਰ ਤਮਗਾ ਜੇਤੂ ਖਿਡਾਰੀ ਗੁਆਂਢੀ ਸੂਬੇ ਪੰਜਾਬ, ਹਰਿਆਣਾ ਦੇ ਰਹਿਣ ਵਾਲੇ ਹਨ। ਟੋਕੀਓ ਓਲੰਪਿਕ ਵਿਚ ਕਾਂਸੀ ਤਮਗਾ ਜੇਤੂ ਹਾਕੀ ਟੀਮ ਦੇ ਮੈਂਬਰ ਚੰਬਾ ਵਾਸੀ ਵਰੁਣ ਕੁਮਾਰ ਨੂੰ ਪ੍ਰਦੇਸ਼ ਸਰਕਾਰ ਪਹਿਲਾਂ ਹੀ ਇਕ ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕਰ ਚੁੱਕੀ ਹੈ। ਸਰਕਾਰ ਨੇ ਵਰੁਣ ਨੂੰ ਡੀ. ਐੱਸ. ਪੀ. ਅਹੁਦੇ ਦਾ ਆਫ਼ਰ ਵੀ ਦਿੱਤਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਠਾਕੁਰ ਨੇ ਓਲੰਪਿਕ ਵਿਚ ਭਾਲਾ ਸੁੱਟ ਮੁਕਾਬਲੇ ਵਿਚ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੂੰ ਵੀ ਵਧਾਈ ਦਿੱਤੀ ਹੈ।
ਇੰਝ ਵੀ ਆਉਂਦੀ ਹੈ ਮੌਤ! ਕਰੰਟ ਦੀ ਲਪੇਟ ’ਚ ਆਏ ਨੌਜਵਾਨ, ਵੇਖੋ ਦਿਲ ਦਹਿਲਾ ਦੇਣ ਵਾਲੀ ਵੀਡੀਓ
NEXT STORY