ਪਲੱਕੜ- ਕੇਰਲ ਦੇ ਪਲੱਕੜ ਜ਼ਿਲ੍ਹੇ 'ਚ ਅਟਪਾੜੀ ਖੇਤਰ 'ਚ ਟਰੈਫਿਕ ਜਾਮ 'ਚ ਐਂਬੂਲੈਂਸ ਦੇ ਫਸਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮ੍ਰਿਤਕ ਦੀ ਪਛਾਣ 25 ਸਾਲਾ ਸੰਜੀਵ ਕੁਮਾਰ ਵਜੋਂ ਹੋਈ ਹੈ, ਜੋ ਅਟਪਾੜੀ ਦੇ ਵਲਾਮਾਰੀ ਉਰੂ ਦਾ ਵਾਸੀ ਸੀ। ਪੁਲਸ ਅਨੁਸਾਰ, ਇਕ ਆਦਿਵਾਸੀ ਭਾਈਚਾਰੇ ਨਾਲ ਸੰਬੰਧਤ ਇਸ ਨੌਜਵਾਨ ਨੂੰ ਬੁਖਾਰ ਅਤੇ ਬਾਅਦ 'ਚ ਸਾਹ ਲੈਣ 'ਚ ਤਕਲੀਫ ਹੋਣ 'ਤੇ ਅਟਪਾੜੀ ਸਥਿਤ 'ਟ੍ਰਾਈਬਲ ਤਾਲੁਕ ਸਪੈਸ਼ਲਿਸਟੀ ਹਸਪਤਾਲ' ਤੋਂ ਤ੍ਰਿਸ਼ੂਰ ਮੈਡੀਕਲ ਕਾਲਜ ਹਸਪਤਾਲ ਰੈਫਰ ਕੀਤਾ ਗਿਆ ਸੀ।
ਵੀਰਵਾਰ ਸ਼ਾਮ ਨੂੰ ਐਂਬੂਲੈਂਸ ਜਦੋਂ ਘਾਟ ਖੇਤਰ ਤੋਂ ਲੰਘ ਰਹੀ ਸੀ, ਉਦੋਂ ਸੜਕ 'ਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਅਤੇ ਐਂਬੂਲੈਂਸ ਇਕ ਘੰਟੇ ਤੋਂ ਵੱਧ ਸਮੇਂ ਤੱਕ ਜਾਮ 'ਚ ਫਸੀ ਰਹੀ। ਪੁਲਸ ਨੇ ਦੱਸਿਆ ਕਿ ਜਦੋਂ ਸੜਕ ਤੋਂ ਦਰੱਖਤ ਹਟਾ ਕੇ ਆਵਾਜਾਈ ਬਹਾਲ ਕੀਤਾ ਗਿਆ, ਉਦੋਂ ਐਂਬੂਲੈਂਸ ਅੱਗ ਵਧੀ। ਹਸਪਤਾਲ ਪਹੁੰਚਣ 'ਤੇ ਨੌਜਵਾਨ ਦੀ ਹਾਲਤ ਵਿਗੜ ਚੁੱਕੀ ਸੀ ਅਤੇ ਬਾਅਦ 'ਚ ਉਸ ਦੀ ਮੌਤ ਹੋ ਗਈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Maggi 'ਚੋਂ ਨਿਕਲੇ ਕੀੜੇ, 2 ਮਿੰਟ 'ਚ ਡਿੱਗੇ ਸ਼ੇਅਰ! FSSAI ਨੇ Nestle, KFC ਤੇ Flipkart Min ਨੂੰ ਜਾਰੀ ਕੀਤਾ ਨੋਟਿ
NEXT STORY