ਹੈਦਰਾਬਾਦ- ਤੇਲੰਗਾਨਾ 'ਚ ਸੁਰੰਗ ਦਾ ਹਿੱਸਾ ਧੱਸਣ ਮਗਰੋਂ 8 ਮਜ਼ਦੂਰਾਂ ਨੂੰ ਬਚਾਉਣ ਦੀ ਜਦੋ-ਜਹਿੱਦ ਜਾਰੀ ਹੈ। ਫ਼ੌਜ ਦੇ ਨਾਲ-ਨਾਲ NDRF ਅਤੇ SDRF ਦੀਆਂ ਟੀਮਾਂ ਵੀ ਜੀ-ਜਾਨ ਲਾ ਕੇ ਰੈਸਕਿਊ ਆਪ੍ਰੇਸ਼ਨ ਵਿਚ ਜੁੱਟੀਆਂ ਹੋਈਆਂ ਹਨ। ਹੁਣ ਵੀ ਰੈਸਕਿਊ ਵਿਚ ਕਈ ਵੱਡੀਆਂ ਚੁਣੌਤੀਆਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਥੋੜ੍ਹੀ ਰਾਹਤ ਦੀ ਗੱਲ ਇਹ ਹੈ ਕਿ ਰੈਸਕਿਊ ਟੀਮ ਨੇ ਸੁਰੰਗ ਦੇ 13 ਕਿਲੋਮੀਟਰ ਅੰਦਰ ਉਸ ਥਾਂ 'ਤੇ ਪਹੁੰਚ ਗਈ ਹੈ, ਜਿੱਥੇ ਸੁਰੰਗ ਦਾ ਹਿੱਸਾ ਧੱਸਿਆ ਹੈ ਪਰ ਚਿੱਕੜ ਅਤੇ ਪਾਣੀ ਰੈਸਕਿਊ ਆਪ੍ਰੇਸ਼ਨ ਵਿਚ ਵੱਡਾ ਰੋੜਾ ਬਣੇ ਹੋਏ ਹਨ।

ਕਿਵੇਂ ਵਾਪਰਿਆ ਹਾਦਸਾ?
ਜਾਣਕਾਰੀ ਮੁਤਾਬਕ ਤੇਲੰਗਾਨਾ ਦੇ ਨਾਗਰਕੁਰਨੂਲ ਜ਼ਿਲ੍ਹੇ ਵਿਚ SLBC ਸੁਰੰਗ ਵਿਚ 22 ਫਰਵਰੀ ਦੀ ਸਵੇਰ ਨੂੰ 200 ਮੀਟਰ ਲੰਬੀ ਸੁਰੰਗ ਬੋਰਿੰਗ ਮਸ਼ੀਨ ਨਾਲ ਪਹਿਲੀ ਸ਼ਿਫਟ ਵਿਚ 50 ਤੋਂ ਵਧੇਰੇ ਲੋਕ ਸੁਰੰਗ ਦੇ ਅੰਦਰ ਚੱਲੇ ਗਏ। ਉਹ ਸੁਰੰਗ ਦੇ ਅੰਦਰ 13.5 ਕਿਲੋਮੀਟਰ ਤੱਕ ਗਏ। ਇਸ ਦੌਰਾਨ ਸੁਰੰਗ ਦਾ ਇਕ ਹਿੱਸਾ ਅਚਾਨਕ ਢਹਿ ਗਿਆ। ਮਸ਼ੀਨ ਦੇ ਅੱਗੇ ਚੱਲ ਰਹੇ 2 ਇੰਜੀਨੀਅਰ ਸਮੇਤ 8 ਲੋਕ ਉੱਥੇ ਹੀ ਫਸ ਗਏ, ਜਦਕਿ 42 ਕਾਮੇ ਸੁਰੰਗ ਦੇ ਬਾਹਰੀ ਗੇਟ ਵੱਲ ਦੌੜੇ ਅਤੇ ਬਾਹਰ ਨਿਕਲ ਆਏ। ਦੱਸਿਆ ਜਾ ਰਿਹਾ ਹੈ ਕਿ ਅਚਾਨਕ ਪਾਣੀ ਨਾਲ ਮਿੱਟੀ ਵਹਿ ਕੇ ਆਉਣ ਲੱਗੀ ਅਤੇ ਸੁਰੰਗ ਦਾ ਉੱਪਰੀ ਹਿੱਸਾ ਬੈਠ ਗਿਆ। ਬਚਾਅ ਟੀਮਾਂ ਨੂੰ 14 ਕਿਲੋਮੀਟਰ ਅੰਦਰ ਮਲਬਾ ਜਮਾਂ ਹੋਣ ਦੀ ਵਜ੍ਹਾ ਤੋਂ ਰਾਹ ਸਾਫ ਕਰਨ ਵਿਚ ਮੁਸ਼ਕਲ ਹੋ ਰਹੀ ਹੈ। ਇਸ ਲਈ ਡਰੋਨ ਜ਼ਰੀਏ ਹਾਲਾਤ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

ਕਾਮਿਆਂ ਤੱਕ ਪਹੁੰਚਾਈ ਜਾ ਰਹੀ ਆਕਸੀਜਨ
ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਫਸੇ ਕਾਮਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਾਹਰੋਂ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ। ਬਚਾਅ ਕਰਮੀ ਲੋਕੋ ਟਰੇਨ ਦੀ ਵਰਤੋਂ ਕਰਦੇ ਹੋਏ 11ਵੇਂ ਕਿਲੋਮੀਟਰ ਤੱਕ ਪਹੁੰਚੇ ਅਤੇ 14ਵੇਂ ਕਿਲੋਮੀਟਰ ਤੱਕ ਪੈਦਲ ਹੀ ਅੱਗੇ ਵਧੇ ਜਿੱਥੇ ਉਨ੍ਹਾਂ ਨੂੰ ਗੰਭੀਰ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ। ਟਨਲ ਬੋਰਿੰਗ ਮਸ਼ੀਨ ਦਾ ਪਿਛਲਾ ਸਿਰਾ ਨੁਕਸਾਨਿਆ ਗਿਆ ਸੀ, ਜਿਸ ਦੇ ਦੋਵੇਂ ਪਾਸੇ ਮਿੱਟੀ ਅਤੇ ਮਲਬੇ ਹੇਠਾਂ ਦੱਬੇ ਹੋਏ ਹਨ, ਜਿਸ ਕਾਰਨ ਫਸੇ ਮਜ਼ਦੂਰਾਂ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੋ ਗਿਆ। ਇਕੱਠੇ ਹੋਏ ਮਲਬੇ ਨੂੰ ਸਾਫ਼ ਕਰਨ ਅਤੇ ਬਾਕੀ ਰਹਿੰਦੇ ਮਜ਼ਦੂਰਾਂ ਨੂੰ ਸੁਰੱਖਿਅਤ ਕੱਢਣ ਲਈ ਯਤਨ ਜਾਰੀ ਹਨ। ਅਧਿਕਾਰੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਟੀਮਾਂ ਬਚਾਅ ਕਾਰਜ ਨੂੰ ਪੂਰਾ ਕਰਨ ਲਈ ਅਣਥੱਕ ਮਿਹਨਤ ਕਰ ਰਹੀਆਂ ਹਨ।

ਰੇਖਾ ਗੁਪਤਾ ਨੇ ਸੁਣਿਆ PM ਮੋਦੀ ਦੀ 'ਮਨ ਕੀ ਬਾਤ' ਪ੍ਰੋਗਰਾਮ
NEXT STORY