ਮੁੰਬਈ, (ਭਾਸ਼ਾ)- ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੱਜਾਂ ਦੀ ਨਿਯੁਕਤੀ ’ਤੇ ਪੂਰਨ ਕੰਟਰੋਲ ਕਿਸ ਦਾ ਹੋਵੇਗਾ ਇਸ ਨੂੰ ਲੈ ਕੇ ਲਗਾਤਾਰ ਖਿੱਚੋਤਾਣ ਚੱਲ ਰਹੀ ਹੈ। ਜਸਟਿਸ ਚੰਦਰਚੂੜ ਨੇ ਕਿਹਾ ਕਿ ਇਥੋਂ ਤੱਕ ਕਿ ਅਸਾਮੀਆਂ ਖਾਲੀ ਹੋਣ ਅਤੇ ਨਿਯੁਕਤੀਆਂ ਨੂੰ ਲੰਬੇ ਸਮੇਂ ਤੋਂ ਲਟਕਾਏ ਰੱਖਣ ਦੇ ਬਾਵਜੂਦ ਵੀ ਅਜਿਹਾ ਹੋਣਾ ਜਾਰੀ ਹੈ। ਉਹ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ (ਕੈਟ) ਦੇ ਮੁੰਬਈ ਬੈਂਚ ਦੇ ਨਵੇਂ ਕੰਪਲੈਕਸ ਦੇ ਉਦਘਾਟਨ ਮੌਕੇ ਬੋਲ ਰਹੇ ਸਨ।
ਜਸਟਿਸ ਚੰਦਰਚੂੜ ਨੇ ਕਿਹਾ ਕਿ ਅਦਾਲਤਾਂ ਵਿਚ ਕੇਸਾਂ ਵਿਚ ਦੇਰੀ ਨੂੰ ਰੋਕਣ ਅਤੇ ਨਿਆਂ ਦੀ ਸਮੁੱਚੀ ਡਿਲੀਵਰੀ ਵਿਚ ਸਹਾਇਤਾ ਕਰਨ ਵਿਚ ਟ੍ਰਿਬਿਊਨਲ ਬੇਹੱਦ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਟ੍ਰਿਬਿਊਨਲਾਂ ਦਾ ਇਕ ਉਦੇਸ਼ ਸਾਡੀਆਂ ਅਦਾਲਤਾਂ ਵਿਚ ਕੇਸਾਂ ਦੀ ਦੇਰੀ ਨਾਲ ਨਜਿੱਠਣਾ ਸੀ ਅਤੇ ਉਮੀਦ ਕੀਤੀ ਜਾਂਦੀ ਸੀ ਕਿ ਇਹ ਟ੍ਰਿਬਿਊਨਲ, ਜੋ ਸਬੂਤ ਅਤੇ ਪ੍ਰਕਿਰਿਆ ਦੇ ਸਖ਼ਤ ਨਿਯਮਾਂ ਨਾਲ ਬੰਨ੍ਹੇ ਨਹੀਂ ਹਨ, ਅਦਾਲਤਾਂ ਉੱਤੇ ਬੋਝ ਨੂੰ ਘਟਾਉਣ ਵਿਚ ਮਦਦ ਕਰਨਗੇ। ਨਿਆਂ ਪ੍ਰਦਾਨ ਕਰਨ ਵਿਚ ਮਦਦਗਾਰ ਹੋਣਗੇ।
ਚੀਫ ਜਸਟਿਸ ਨੇ ਕਿਹਾ ਕਿ ਹਾਲਾਂਕਿ, ਸਾਡੇ ਟ੍ਰਿਬਿਊਨਲ ਵੱਡੀਆਂ ਸਮੱਸਿਆਵਾਂ ਨਾਲ ਜੂਝਦੇ ਹਨ ਅਤੇ ਫਿਰ ਅਸੀਂ ਆਪਣੇ ਆਪ ਤੋਂ ਪੁੱਛਦੇ ਹਾਂ ਕਿ ਕੀ ਇੰਨੇ ਸਾਰੇ ਟ੍ਰਿਬਿਊਨਲ ਸਥਾਪਤ ਕਰਨ ਦੀ ਲੋੜ ਸੀ।
‘ਜਿਨਸੀ ਇੱਛਾਵਾਂ ’ਤੇ ਕਾਬੂ’ ਰੱਖਣ ਦੀ ਸਲਾਹ ਤੋਂ ਸੁਪਰੀਮ ਕੋਰਟ ਨਾਰਾਜ਼, ਕਿਹਾ- ਫੈਸਲਾ ਦਿੰਦੇ ਸਮੇਂ ਉਪਦੇਸ਼ ਨਾ ਦੇਣ ਜੱਜ
NEXT STORY