ਸਿਲੀਗੁੜੀ (ਭਾਸ਼ਾ)- ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ 'ਚ 8.61 ਕਰੋੜ ਰੁਪਏ ਦੀਆਂ ਸੋਨੇ ਦੀਆਂ ਛੜਾਂ ਨਾਲ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਾਲੀਆ ਖੁਫ਼ੀਆ ਡਾਇਰੈਕਟੋਰੇਟ (ਡੀ.ਆਰ.ਆਈ.) ਦੇ ਅਧਿਕਾਰੀਆਂ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਫਟਕਪੁਰ ਦੇ ਪਾਨੀਕੌਰੀ ਟੋਲ ਪਲਾਜ਼ਾ 'ਤੇ ਇਕ ਵਾਹਨ ਰੋਕਿਆ।
ਅਧਿਕਾਰੀਆਂ ਅਨੁਸਾਰ ਆਸਾਮ ਤੋਂ ਕੋਲਕਾਤਾ ਵੱਲ ਜਾ ਰਹੇ ਇਸ ਵਾਹਨ 'ਚ ਸੋਨੇ ਦੀਆਂ 13 ਛੜਾਂ ਮਿਲੀਆਂ। ਉਨ੍ਹਾਂ ਦੱਸਿਆ ਕਿ ਸੋਨੇ ਦੀਆਂ ਛੜਾਂ ਨਾਲ ਮਿਜ਼ੋਰਮ ਦੇ ਇਕ ਪੁਰਸ਼ ਅਤੇ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀਆਂ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਉੱਤਰਾਖੰਡ ਘੁੰਮਣ ਆਏ ਸੈਲਾਨੀਆਂ ਦੀ ਕਾਰ ਖੱਡ 'ਚ ਡਿੱਗੀ, ਔਰਤ ਸਮੇਤ 3 ਯਾਤਰੀਆਂ ਦੀ ਮੌਤ
NEXT STORY