ਹਰਦੋਈ— ਉੱਤਰ ਪ੍ਰਦੇਸ਼ ਦੇ ਹਰਦੇਈ ਜ਼ਿਲੇ 'ਚ ਮੰਗਲਵਾਰ ਸ਼ਾਮ ਹੋਏ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ 2 ਸਗੇ ਭਰਾਵਾਂ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦੀ ਭੈਣ ਇਸ ਹਾਦਸੇ ਦੌਰਾਨ ਜ਼ਖਮੀ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਮੱਲਾਵਾ ਕੋਤਵਾਲੀ ਇਲਾਕੇ ਦੇ ਮੰਸੂਰਪੁਰ ਨਿਵਾਸੀ ਰਾਮ ਕਿਸ਼ਨ ਦੀ ਬੀਮਾਰ ਬੇਟੀ ਦਾ ਇਕ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਬੀਮਾਰ ਭੈਣ ਨੂੰ ਦੇਖਣ ਤੋਂ ਬਾਅਦ ਉਧਨ, ਸੁਸ਼ੀਲ ਤੇ ਉਨ੍ਹਾਂ ਦੀ ਭੈਣ ਨੀਲੂ ਮੋਟਰਸਾਈਕਲ 'ਤੇ ਨਿੱਜੀ ਹਸਪਤਾਲ ਆਏ ਸਨ।
ਵਾਪਸੀ 'ਤੇ ਪਿੰਡ ਜਾਂਦੇ ਸਮੇਂ ਸ਼ਹਿਰ ਕੋਤਾਵਲੀ ਇਲਾਕੇ 'ਚ ਲਖਨਊ-ਕਾਨਪੁਰ ਹਾਈਵੇਅ 'ਤੇ ਛੋਏ ਪੁਲੀਆ ਦੇ ਨੇੜੇ ਤੇਜ਼ ਰਫਤਾਰ ਰੋਡਵੇਜ਼ ਬੱਸ ਨੇ ਮੋਟਰਸਾਈਕਲ ਨੂੰ ਆਪਣੇ ਲਪੇਟ 'ਚ ਲੈ ਲਿਆ। ਹਾਦਸੇ 'ਚ ਦੋਵਾਂ ਭਰਾਵਾਂ ਦੀ ਮੌਤ ਹੋ ਗਈ ਤੇ ਉਨ੍ਹਾਂ ਦੀ ਭੈਣ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਗੰਭੀਰ ਹਾਲਤ 'ਚ ਨੀਲੂ ਨੂੰ ਲਖਨਊ ਟ੍ਰਾਮਾ ਸੈਂਟਰ ਰੈਫਰ ਕੀਤਾ ਗਿਆ। ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਮੌਕੇ 'ਤੋਂ ਫਰਾਰ ਹੋ ਗਿਆ। ਪੁਲਸ ਉਸ ਦੀ ਤਲਾਸ਼ 'ਚ ਲੱਗੀ ਹੋਈ ਹੈ।
ਲਿਫਟ 'ਚ ਫਸਣ ਕਾਰਨ ਨੌਜਵਾਨ ਦੀ ਮੌਤ
NEXT STORY