ਨਵੀਂ ਦਿੱਲੀ– ਸਥਾਨਕ ਲੇਡੀ ਹਾਰਡਿੰਗ ਮੈਡੀਕਲ ਕਾਲਜ ’ਚ ਘੱਟੋ-ਘੱਟ 2 ਡਾਕਟਰ ਅਤੇ 6 ਨਰਸਾਂ ਕੋਰੋਨਾ ਵਾਇਰਸ ਦੀ ਜਾਂਚ ’ਚ ਪਾਜ਼ੇਟਿਵ ਮਿਲੀਆਂ ਹਨ। ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਸਾਰੇ ਹਸਪਤਾਲ ਦੇ ਬਾਲ ਰੋਗ ਦੇਖਭਾਲ ਇਕਾਈ (ਪੀਡੀਐਟ੍ਰਿਕ ਆਈ. ਸੀ. ਯੂ.) ਵਿਚ ਤਾਇਨਾਤ ਸੀ। ਹਸਪਤਾਲ ਨੇ ਇਨ੍ਹਾਂ ਸਾਰੇ ਇਨਫੈਕਟਿਡਾਂ ਨਾਲ ਪਿਛਲੇ ਕੁਝ ਦਿਨਾਂ ’ਚ ਸੰਪਰਕ ’ਚ ਆਏ ਲੋਕਾਂ ਦਾ ਪਤਾ ਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਕ ਡਾਕਟਰ ਮੁਤਾਬਿਕ ਸਾਹ ਲੈਣ ’ਚ ਤਕਲੀਫ ਦੀ ਸ਼ਿਕਾਇਤ ਦੇ ਨਾਲ ਹਸਪਤਾਲ ਐਮਰਜੈਂਸੀ ਵਿਭਾਗ ’ਚ ਲਿਆਂਦਾ ਗਿਆ। 10 ਮਹੀਨਿਆਂ ਦਾ ਬੱਚਾ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਇਆ ਗਿਆ ਸੀ। ਡਾਕਟਰਾਂ ਨੇ ਕਿਹਾ ਕਿ ਹੁਣ ਪੂਰੇ ਬਾਲ ਰੋਗ ਆਈ. ਸੀ. ਯੂ. ਨੂੰ ਇਨਫੈਕਸ਼ਨ ਮੁਕਤ ਕੀਤਾ ਜਾ ਰਿਹਾ ਹੈ।
ਕੋਰੋਨਾ ਟੀਕਾ ਬਣਾਉਣ ਵਿਚ ਤੇਜ਼ੀ ਲਿਆਉਣ ਲਈ ਕੇਂਦਰ ਨੇ ਬਣਾਈ ਟਾਸਕ ਫੋਰਸ
NEXT STORY