ਨੋਇਡਾ : ਨੋਇਡਾ ਦੇ ਸੈਕਟਰ-63 ’ਚ ਸਥਿਤ ਇਕ ਕੰਪਨੀ ਵਿਚ ਕੰਮ ਕਰਨ ਦੌਰਾਨ 2 ਨੌਜਵਾਨਾਂ ਨੇ ਉੱਥੇ ਕੰਮ ਕਰ ਰਹੇ ਇਕ ਮਜ਼ਦੂਰ ਦੇ ਗੁਪਤ ਅੰਗ ’ਚ ਏਅਰ ਕੰਪ੍ਰੈਸਰ ਦੀ ਪਾਈਪ ਲਾ ਦਿੱਤੀ, ਜਿਸ ਕਾਰਨ ਉਸ ਦੀਆਂ ਅੰਤੜੀਆਂ ਫਟ ਗਈਆਂ। ਬੇਹੱਦ ਗੰਭੀਰ ਹਾਲਤ ਵਿਚ ਮਜ਼ਦੂਰ ਨੂੰ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਘਟਨਾ ਦੀ ਰਿਪੋਰਟ ਦਰਜ ਕਰ ਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਅਨੁਸਾਰ ਸੈਕਟਰ-63 ਦੀ ਇਕ ਕੰਪਨੀ ਵਿਚ ਕੰਮ ਕਰਨ ਵਾਲੇ ਸੰਦੀਪ ਨਾਂ ਦੇ ਮਜ਼ਦੂਰ ਦੇ ਗੁਪਤ ਅੰਗ ’ਚ ਅੰਕਿਤ ਤੇ ਗੌਤਮ ਨਾਂ ਦੇ 2 ਮਜ਼ਦੂਰਾਂ ਨੇ ਏਅਰ ਕੰਪ੍ਰੈਸਰ ਦੀ ਪਾਈਪ ਲਾ ਦਿੱਤੀ, ਜਿਸ ਕਾਰਨ ਉਸ ਦੇ ਸਰੀਰ ਵਿਚ ਹਵਾ ਭਰ ਗਈ ਅਤੇ ਅੰਤੜੀਆਂ ਫਟ ਗਈਆਂ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਸਾਧਵੀ ਗੀਤਾ ਬੋਲੀ- 3 ਪਤਨੀਆਂ ਤੇ 20 ਬੱਚਿਆਂ ਨਾਲ ਵਧ ਰਹੀ ਹੈ ਗਰੀਬੀ
NEXT STORY